ਨਵੀਂ ਦਿੱਲੀ - ਮੋਦੀ ਸਰਕਾਰ ਵੱਲੋਂ ਕਿਸਾਨ ਬਿੱਲ ਪਾਸ ਕੀਤੇ ਜਾਣ ਤੋਂ ਬਾਅਦ ਵਿਰੋਧੀ ਦਲਾਂ ਨੇ ਸੰਸਦ 'ਚ ਐਤਵਾਰ ਨੂੰ ਕਾਫੀ ਹੰਗਾਮਾ ਕੀਤਾ ਨੌਬਤ ਇੱਥੇ ਤੱਕ ਆ ਗਈ ਕਿ 8 ਸੰਸਦ ਮੈਂਬਰਾਂ ਨੂੰ ਮੁਅੱਤਲ ਤੱਕ ਕਰ ਦਿੱਤਾ। ਮੰਗਲਵਾਰ ਨੂੰ ਰਾਜ ਸਭਾ ਤੋਂ ਮੁਅੱਤਲ ਸੰਸਦ ਮੈਂਬਰਾਂ ਦੇ ਸਮਰਥਨ 'ਚ ਕਾਂਗਰਸ ਸਮੇਤ ਸਾਰੇ ਵਿਰੋਧੀ ਦਲਾਂ ਨੇ ਲੋਕਸਭਾ ਦੇ ਮਾਨਸੂਨ ਸੈਸ਼ਨ ਦਾ ਬਾਈਕਾਟ ਕੀਤਾ। ਵਿਰੋਧੀ ਧਿਰ ਦੇ ਭਾਰੀ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਇੱਕ ਤੋਂ ਬਾਅਦ ਇੱਕ ਬਿੱਲ ਪਾਸ ਕਰਵਾ ਰਹੀ ਹੈ। ਉਥੇ ਹੀ ਕਿਸਾਨ ਬਿੱਲ 'ਤੇ ਵਿਰੋਧੀ ਧਿਰ ਦੇ ਬਵਾਲ ਵਿਚਾਲੇ ਖੇਤੀਬਾੜੀ ਮੰਤਰੀ ਐੱਨ.ਐੱਸ. ਤੋਮਰ ਨੇ ਵਿਰੋਧੀ ਧਿਰ 'ਤੇ ਪਲਟਵਾਰ ਕੀਤਾ ਹੈ।
ਖੇਤੀਬਾੜੀ ਮੰਤਰੀ ਐੱਨ.ਐੱਸ. ਤੋਮਰ ਨੇ ਸਦਨ 'ਚ ਖੇਤੀਬਾੜੀ ਬਿੱਲ 'ਤੇ ਵਿਰੋਧੀ ਧਿਰ ਦੇ ਵਿਰੋਧ 'ਤੇ ਕਿਹਾ ਜੋ ਸੜਕ 'ਤੇ ਪ੍ਰਦਰਸ਼ਨ ਕਰ ਰਹੇ ਉਹ ਕਿਸਾਨ ਨਹੀਂ, ਇਹ ਹਰ ਕੋਈ ਜਾਣਦਾ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਾਂਗਰਸ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ, ਉਹ ਸਦਨ 'ਚ ਇੱਕ ਗੱਲ ਕਹਿੰਦੇ ਹਨ ਅਤੇ ਦੂਜੀ ਬਾਹਰ। ਵਿਰੋਧ ਕਰਨ ਵਾਲੇ ਕਿਸਾਨ ਨਹੀਂ ਹਨ, ਉਹ ਕਾਂਗਰਸ ਨਾਲ ਸਬੰਧਿਤ ਹਨ, ਰਾਸ਼ਟਰ ਇਹ ਜਾਣਦਾ ਹੈ। ਸੁਧਾਰ ਕਿਸਾਨਾਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਦੀ ਕਮਾਈ ਨੂੰ ਵਧਾਏਗਾ।
ਜ਼ਿਕਰਯੋਗ ਹੈ ਕਿ ਖੇਤੀ ਕਿਸਾਨੀ ਨਾਲ ਸਬੰਧਿਤ ਦੋ ਬਿੱਲਾਂ ਨੂੰ ਰਾਜ ਸਭਾ ਤੋਂ ਪਾਸ ਕਰਵਾ ਦਿੱਤਾ ਗਿਆ ਹੈ। ਇਸ ਦੌਰਾਨ ਸੰਸਦ 'ਚ ਵਿਰੋਧੀ ਦਲਾਂ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ। ਇੰਨਾ ਹੀ ਨਹੀਂ ਸੰਸਦ ਮੈਂਬਰਾਂ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਨਰਾਇਣ ਨੂੰ ਘੇਰ ਲਿਆ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਉਲੰਘਣ ਵੀ ਕੀਤਾ ਗਿਆ। ਜਿਸਦੇ ਲਈ ਬੀਜੇਪੀ ਨੇ ਵਿਰੋਧੀ ਦਲਾਂ ਦੀ ਕਾਫੀ ਆਲੋਚਨਾ ਵੀ ਕੀਤੀ।
ਖੇਤੀ ਬਿੱਲ ’ਤੇ ਸਿਆਸੀ ਘਮਾਸਾਨ: ਵਿਦੇਸ਼ ਤੋਂ ਪਰਤੇ ਸੋਨੀਆ ਅਤੇ ਰਾਹੁਲ
NEXT STORY