ਨਵੀਂ ਦਿੱਲੀ- ਜੀ-20 ਸੰਮੇਲਨ ਦੀ ਮੇਜ਼ਬਾਨੀ ਲਈ ਇੰਟਰਨੈਸ਼ਨਲ ਟਰੇਡ ਪ੍ਰਮੋਸ਼ਨ ਆਰਗੇਨਾਈਜ਼ੇਸ਼ਨ (ITPO) ਕੰਪਲੈਕਸ ਬਣ ਕੇ ਤਿਆਰ ਹੋ ਗਿਆ ਹੈ। ਪ੍ਰਗਤੀ ਮੈਦਾਨ 'ਚ ਸਥਿਤ ITPO ਕੰਪਲੈਕਸ ਕਰੀਬ 123 ਏਕੜ 'ਚ ਫੈਲਿਆ ਹੋਇਆ ਹੈ। ਹਾਲ ਹੀ 'ਚ ਇਸ ਨੂੰ ਮੁੜ ਵਿਕਸਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਜੁਲਾਈ ਨੂੰ ਇਸ ਕੰਪਲੈਕਸ ਦਾ ਉਦਘਾਟਨ ਕਰਨਗੇ। ਸਤੰਬਰ 'ਚ ਇੱਥੇ ਜੀ-20 ਨੇਤਾਵਾਂ ਦੀ ਬੈਠਕ ਹੋਵੇਗੀ।

ਇਹ ਕੰਪਲੈਕਸ ਭਾਰਤ ਦੇ ਸਭ ਤੋਂ ਵੱਡੇ MICE (ਮੀਟਿੰਗਾਂ, ਪ੍ਰੋਤਸਾਹਨ, ਕਾਨਫਰੰਸਾਂ ਅਤੇ ਪ੍ਰਦਰਸ਼ਨੀਆਂ) ਵਜੋਂ ਉਭਰਿਆ ਹੈ। ਜੀ-20 ਸਿਖਰ ਸੰਮੇਲਨ ਦੇ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਇਸ ਨਵੇਂ ਕਨਵੈਨਸ਼ਨ ਸੈਂਟਰ 'ਚ ਹੋਵੇਗੀ। ਮੁੜ ਵਿਕਸਿਤ ਅਤੇ ਆਧੁਨਿਕ ਕੰਪਲੈਕਸ ਦੁਨੀਆ ਦੇ ਚੋਟੀ ਦੇ 10 ਪ੍ਰਦਰਸ਼ਨੀ ਅਤੇ ਸੰਮੇਲਨ ਕੰਪਲੈਕਸਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ। ਇਹ ਕੰਪਲੈਕਸ ਜਰਮਨੀ ਦੇ ਹੈਨੋਵਰ ਐਗਜ਼ੀਬਿਸ਼ਨ ਸੈਂਟਰ ਅਤੇ ਸ਼ੰਘਾਈ ਦੇ ਨੈਸ਼ਨਲ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ (NECC) ਨਾਲ ਮੁਕਾਬਲਾ ਕਰ ਰਿਹਾ ਹੈ।

ਖ਼ਾਸ ਗੱਲ ਇਹ ਹੈ ਕਿ ਕਨਵੈਨਸ਼ਨ ਸੈਂਟਰ ਦੇ ਲੈਵਲ-3 'ਚ 7,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ, ਜਦੋਂ ਕਿ ਆਸਟ੍ਰੇਲੀਆ ਦੇ ਸਿਡਨੀ ਓਪੇਰਾ ਹਾਊਸ 'ਚ ਸਿਰਫ਼ 5,500 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 2,254 ਕਰੋੜ ਰੁਪਏ ਹੈ। ਮੰਤਰਾਲੇ ਨੇ ਕਿਹਾ ਕਿ ਪ੍ਰਗਤੀ ਮੈਦਾਨ ਦਾ ਮੁੜ ਵਿਕਾਸ ਦੋ ਪੜਾਵਾਂ ਵਿੱਚ ਕੀਤਾ ਗਿਆ ਸੀ। 123 ਏਕੜ ਦਾ ਕੈਂਪਸ ਸਭ ਤੋਂ ਵੱਡੇ ਮਾਈਸ ਸਥਾਨਾਂ ਵਿਚੋਂ ਇਕ ਹੋਵੇਗਾ।

ਦਿੱਲੀ ’ਚ ਲਾਏ ਜਾਣਗੇ 500 ਵਾਟਰ ATM : ਕੇਜਰੀਵਾਲ
NEXT STORY