ਨਵੀਂ ਦਿੱਲੀ/ਜੰਮੂ– ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਭਾਰਤ ਵਿਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਹੈ। ਸੁਰੱਖਿਅਾ ਏਜੰਸੀਅਾਂ ਨੇ ਦੱਸਿਅਾ ਕਿ ਤਾਲਿਬਾਨ ਵਲੋਂ ਅਫਗਾਨਿਸਤਾਨ ਦੇ ਜੈਸ਼-ਏ-ਮੁਹੰਮਦ ਦੇ ਲਗਭਗ 100 ਮੈਂਬਰਾਂ ਨੂੰ ਜੇਲ ਤੋਂ ਰਿਹਾਅ ਕੀਤਾ ਗਿਅਾ ਹੈ ਜੋ ਵਾਪਸ ਅੱਤਵਾਦੀ ਸੰਗਠਨ ਵਿਚ ਸ਼ਾਮਲ ਹੋ ਗਏ ਹਨ। ਜੈਸ਼ ਦਾ ਪਹਿਲਾ ਟਾਰਗੈੱਟ ਜੰਮੂ ਅਤੇ ਕਸ਼ਮੀਰ ਹੈ। ਸੁਰੱਖਿਅਾ ਏਜੰਸੀਅਾਂ ਨੂੰ ਜੈਸ਼ ਸੰਗਠਨ ਮੁਖੀ ਮਸੂਦ ਅਜ਼ਹਰ ਬਾਰੇ ਜੈਸ਼-ਏ-ਮੁਹੰਮਦ ਨਾਲ ਜੁੜਿਅਾ ਇਕ ਸੋਸ਼ਲ ਮੀਡੀਅਾ ਪੋਸਟ ਮਿਲਿਅਾ ਹੈ, ਜੋ ਅਫਗਾਨਿਸਤਾਨ ਦੀ ਜਿੱਤ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਹਮਲਿਅਾਂ ਲਈ ਕੇਡਰਾਂ ਨੂੰ ਤਿਅਾਰ ਕਰਨ ਲਈ ਪ੍ਰੇਰਿਤ ਕਰਦੇ ਹਨ।
ਸੁਰੱਖਿਅਾ ਏਜੰਸੀ ਨੇ ਇਨਪੁਟ ਦਿੱਤਾ ਕਿ ਜੈਸ਼-ਏ-ਮੁਹੰਮਦ ਅਤੇ ਤਾਲਿਬਾਨ ਦੇ ਸੀਨੀਅਰ ਅਧਿਕਾਰੀ ਪਹਿਲਾਂ ਹੀ ਭਾਰਤ ’ਤੇ ਹਮਲੇ ਨੂੰ ਲੈ ਕੇ ਬੈਠਕ ਕਰ ਚੁੱਕੇ ਹਨ। ਇਸ ਦੌਰਾਨ ਜੈਸ਼ ਨੂੰ ਭਾਰਤ ਨੂੰ ਟਾਰਗੈੱਟ ਕਰਨ ਅਤੇ ਅਾਪਣੀਅਾਂ ਅੱਤਵਾਦੀ ਸਰਗਰਮੀਅਾਂ ਨੂੰ ਪੂਰਾ ਕਰਨ ਵਿਚ ਸਮਰਥਨ ਦਾ ਭਰੋਸਾ ਦਿੱਤਾ ਗਿਅਾ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਅਾ ਹੈ ਕਿ ਅਫਗਾਨਿਸਤਾਨ ਦੇ ਘਟਨਾਚੱਕਰ ਨਾਲ ਪਾਕਿਸਤਾਨੀ ਫੋਰਸਾਂ ਦਾ ਵੀ ਹੌਸਲਾ ਵਧੇਗਾ, ਜੋ ਅੱਤਵਾਦੀਅਾਂ ਦੀ ਘੁਸਪੈਠ ਵਿਚ ਮਦਦ ਕਰਦੇ ਹਨ।
ਰੋਹਤਕ ’ਚ ਪਹਿਲਵਾਨ ਦੇ ਪਰਿਵਾਰ ’ਤੇ ਅੰਨ੍ਹੇਵਾਹ ਫਾਇਰਿੰਗ, 3 ਮਰੇ
NEXT STORY