ਨਵੀਂ ਦਿੱਲੀ— ਮਹਾਰਾਸ਼ਟਰ ਦੇ ਜਲਗਾਓਂ ਜ਼ਿਲੇ 'ਚ ਤਿੰਨ ਦਲਿਤ ਨਾਬਾਲਗ ਬੱਚਿਆਂ ਨੂੰ ਬੇਰਹਮੀ ਨਾਲ ਕੁੱਟਮਾਰ ਅਤੇ ਬਿਨਾਂ ਕੱਪੜਿਆਂ ਦੇ ਘੁੰਮਾਉਣ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਹੀ ਨਹੀਂ ਹੁਣ ਇਸ ਮਾਮਲੇ ਨੇ ਰਾਜਨੀਤੀ ਰੂਪ ਲੈ ਲਿਆ ਹੈ। ਦੱਸਣਾ ਚਾਹੁੰਦੇ ਹਾਂ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਅਕਉਂਟ 'ਤੇ ਮਹਾਰਾਸ਼ਟਰ ਦੇ ਨਾਬਾਲਗ ਬੱਚਿਆਂ ਦੀ ਕੁੱਟਮਾਰ ਵਾਲਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ, ''ਮਹਾਰਾਸ਼ਟਰ ਦੇ ਇਨ੍ਹਾਂ ਦਲਿਤ ਬੱਚਿਆਂ ਦਾ ਦੋਸ਼ ਸਿਰਫ ਇੰਨਾ ਸੀ ਕਿ ਉਹ 'ਸਵਰਣ' ਖੂਹ 'ਚ ਨਹਾ ਰਹੇ ਸਨ, ਅੱਜ ਮਨੁੱਖਤਾ ਵੀ ਆਖਰੀ ਤਿੱਲਿਆਂ ਦੇ ਸਹਾਰੇ ਆਪਣੀ ਪਛਾਣ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਆਰ.ਐੈੱਸ.ਐੈੱਸ./ਭਾਜਪਾ ਦੀ ਮਨੁੱਖਤਾਵਾਦ ਦੀ ਨਫ਼ਰਤ ਦੀ ਜ਼ਹਿਰੀਲੀ ਰਾਜਨੀਤੀ ਦੇ ਖਿਲਾਫ ਜੇਕਰ ਅਸੀਂ ਆਵਾਜ਼ ਨਾ ਚੁੱਕੀ ਤਾਂ ਇਤਿਹਾਸ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ।''
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਇਸ ਮਾਮਲੇ 'ਚ ਗੁਜਰਾਤ ਦਲਿਤ ਨੇਤਾ ਜਿਗਨੇਸ਼ ਮੇਵਾਨੀ ਨੇ ਸਖ਼ਤ ਨਿੰਦਾ ਕੀਤੀ ਹੈ, ਮਹਾਰਾਸ਼ਟਰ ਦੇ ਸਮਾਜਿਕ ਨਿਆਂ ਮੰਤਰੀ ਦਲੀਪ ਕਾਂਬਲੇ, ਕੇਂਦਰੀ ਸਮਾਜਿਕ ਕਲਿਆਣ ਮੰਤਰੀ ਰਾਮਦਾਸ ਅਠਾਵਲੇ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਲੜਕਿਆਂ 'ਤੇ ਅੱਤਿਆਚਾਰ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਵਿਰੋਧੀ ਕਾਂਗਰਸ ਅਤੇ ਸੱਤਾਰੂੜ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਦਲਿਤ ਅਤੇ ਰਾਜਨੀਤਿਕ ਨੇਤਾਵਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਦੋਸ਼ੀਆਂ 'ਤੇ ਐੱਸ.ਸੀ./ਐੱਸ.ਟੀ. ਐਕਟ ਤਹਿਤ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਨਿੰਦਾ ਕਰਨ ਵਾਲਿਆਂ 'ਚ ਸਾਬਕਾ ਮੰਤਰੀ ਏਕਨਾਥ ਖਡਸੇ, ਗੁਜਰਾਤ ਦਲਿਤ ਨੇਤਾ ਜਿਗਨੇਸ਼ ਮੇਵਾਨੀ ਵੀ ਸ਼ਾਮਲ ਹਨ। ਇਸ ਮਾਮਲੇ 'ਚ ਮਹਾਰਾਸ਼ਟਰ ਦੇ ਮੰਤਰੀ ਚੰਦਰਕਾਂਤ ਪਾਟਿਲ ਨੇ ਕਾਰਵਾਈ ਦਾ ਵਾਅਦਾ ਕੀਤਾ ਹੈ ਅਤੇ ਭਾਰਤੀ ਦੰਡ ਸੰਹਿਤਾ ਅਤੇ ਐੈੱਸ.ਸੀ./ਐੈੱਸ.ਟੀ. ਐਕਟ ਤਹਿਤ ਧਾਰਾਵਾਂ ਲਗਾਉਣ ਦੀ ਗੱਲ ਕੀਤੀ ਹੈ।
ਆਖਿਰ ਕੀ ਹੈ ਮਾਮਲਾ
ਇਹ ਘਟਨਾ ਜਲਗਾਓਂ ਜ਼ਿਲੇ ਦੇ ਵਾਕਾੜੀ ਪਿੰਡ ਦੀ ਹੈ। ਮਿਲੀ ਜਾਣਕਾਰੀ ਮੁਤਾਬਕ, ਐਤਵਾਰ ਸਵੇਰੇ 10 ਵਜੇ ਦਲਿਤ ਸਮਾਜ ਦੇ ਦੋ ਨਾਬਾਲਗ ਲੜਕੇ ਈਸ਼ਵਰ ਬਲਵੰਤ ਜੋਸ਼ੀ ਦੇ ਖੇਤਾਂ 'ਚ ਖੂਹ 'ਤੇ ਨਹਾਉਣ ਲਈ ਗਏ ਸਨ। ਉਸ ਸਮੇਂ ਖੇਤਾਂ 'ਚ ਕੋਈ ਵੀ ਨਹੀਂ ਮੌਜ਼ੂਦ ਸੀ। ਬਾਅਦ 'ਚ ਈਸ਼ਵਰ ਜੋਸ਼ੀ ਖੇਤ 'ਤੇ ਪਹੁੰਚਿਆ ਤਾਂ ਉਥੋਂ ਦੋਵਾਂ ਭਰਾ ਡਰ ਨਾਲ ਭੱਜ ਗਏ। ਖ਼ਬਰ ਹੈ ਕਿ ਈਸ਼ਵਰ ਜੋਸ਼ੀ ਅਤੇ ਉਸ ਦੇ ਸਾਥੀ ਪ੍ਰਹਿਲਾਦ ਨੇ ਬੱਚਿਆਂ ਦਾ ਪਿੱਛਾ ਕਰਕੇ ਦੋਵਾਂ ਨੂੰ ਫੜ੍ਹ ਲਿਆ ਅਤੇ ਫਿਰ ਕਮਰੇ 'ਚ ਬੰਦ ਕਰਕੇ ਉਨ੍ਹਾਂ ਦੇ ਕੱਪੜੇ ਉਤਾਰ ਦਿੱਤੇ।
ਦੋਸ਼ੀਆਂ ਦਾ ਦਿਲ ਇੰਨੇ 'ਤੇ ਵੀ ਨਹੀਂ ਭਰਿਆ, ਉਨ੍ਹਾਂ ਨੇ ਦੋਵਾਂ ਭਰਾਵਾਂ ਨੂੰ ਬਿਨਾਂ ਕੱਪੜਿਆਂ ਤੋਂ ਪੂਰੇ ਪਿੰਡ 'ਚ ਘੁੰਮਾਇਆ। ਇਸ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ਦੀ ਵੀਡੀਓ ਵੀ ਬਣਾਈ ਸੀ। ਇਸ ਸ਼ਰਮਨਾਕ ਘਟਨਾ ਮਿਲਦੇ ਹੀ ਪੁਲਸ ਵੀ ਤੁਰੰਤ ਹਰਕਤ 'ਚ ਆ ਗਈ। ਦੋਸ਼ੀ ਈਸ਼ਵਰ ਅਤੇ ਉਸ ਦੇ ਸਾਥੀ ਪ੍ਰਹਿਲਾਦ ਦੇ ਖਿਲਾਫ ਕੇਸ ਦਰਜ ਕਰਦੇ ਹੋਏ ਦੋਵਾਂ ਨੂੰ ਪੁੱਛਗਿਛ ਲਈ ਹਿਰਾਸਤ 'ਚ ਲੈ ਲਿਆ ਹੈ।
...ਤੇ ਹੁਣ ਰਾਮਗੜ੍ਹ 'ਚ ਵੀ ਹੋਈ ਭੁੱਖ ਨਾਲ ਵਿਅਕਤੀ ਮੌਤ
NEXT STORY