ਪੁੰਛ/ਜੰਮੂ— ਪਾਕਿਸਤਾਨ ਵਾਰ-ਵਾਰ ਕਰਾਰੀ ਹਾਰ ਤੋਂ ਬਾਅਦ ਵੀ ਬਾਜ਼ ਨਹੀਂ ਆ ਰਿਹਾ ਹੈ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਅੱਜ ਫਿਰ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਕੰਟਰੋਲ ਰੇਖਾ ਨੇੜੇ ਮੂਹਰਲੀਆ ਚੌਕੀਆਂ ਅਤੇ ਪਿੰਡਾ ਨੂੰ ਨਿਸ਼ਾਨਾ ਬਣਾ ਕੇ ਪਾਕਿਸਤਾਨੀ ਫੌਜੀਆਂ ਨੇ ਸਰਹੱਦ ਪਾਰੋਂ ਭਿਆਨਕ ਗੋਲੀਬਾਰੀ ਕੀਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਬਰਾਜ, ਬਲਨੋਈ, ਮਨਕੋਟ ਅਤੇ ਨਾਡ ਮਨਕੋਰ ਸੈਕਟਰ 'ਚ ਸਰਹੱਦ ਪਾਰੋਂ ਭਾਰੀ ਗੋਲਾਬਾਰੀ ਸ਼ੁਰੂ ਹੋਈ, ਜਿਸ ਦਾ ਭਾਰਤੀ ਫੌਜ ਨੇ ਵੀ ਮੂੰਹ-ਤੋੜ ਜਵਾਬ ਦਿੱਤਾ। ਹਾਲਾਂਕਿ ਪਾਕਿਸਤਾਨੀ ਗੋਲਾਬਾਰੀ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਥੇ ਇਸ ਗੋਲਾਬਾਰੀ ਨਾਲ ਕੰਟਰੋਲ ਰੇਖਾ ਨਾਲ ਲੱਗਦੇ ਖੇਤਰਾਂ 'ਚ ਡਰ ਦਾ ਮਾਹੌਲ ਬਣਿਆ ਹੈ। ਗੋਲਾਬਾਰੀ ਦੇ ਡਰ ਨਾਲ ਲੋਕ ਆਪਣੇ ਘਰਾਂ 'ਚ ਬੰਦ ਹੋ ਕੇ ਰਹਿ ਗਏ ਹਨ। ਸਰਹੱਦੀ ਪਿੰਡਾਂ ਦੇ ਬੱਚੇ ਪ੍ਰੀਖਿਆ ਦੇਣ ਲਈ ਸਕੂਲਾਂ 'ਚ ਵੀ ਨਹੀਂ ਜਾ ਸਕੇ, ਜਿਸ ਕਾਰਨ ਉਨ੍ਹਾਂ 'ਚ ਪਾਕਿ ਦੇ ਖਿਲਾਫ ਗੁੱਸਾ ਪਾਇਆ ਜਾ ਰਿਹਾ ਹੈ, ਇਸ ਸਾਲ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ਦੇ ਕੋਲ ਪਾਕਿ ਦੀਆਂ ਗੋਲੀਬੰਦੀ ਉਲੰਘਣਾਵਾਂ 'ਚ ਭਾਰੀ ਵਾਧਾ ਹੋਇਆ ਹੈ, ਜਿਸ 'ਚ ਅਜੇ ਤਕ 12 ਸੁਰੱਖਿਆ ਮੁਲਾਜ਼ਮ ਸ਼ਹੀਦ ਜਦਕਿ 9 ਲੋਕ ਮਾਰੇ ਗਏ ਹਨ।
ਸਪਾ ਦੇਸ਼ ਦੀ ਸਭ ਤੋਂ ਅਮੀਰ ਖੇਤਰੀ ਪਾਰਟੀ
NEXT STORY