ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ 1,000 ਬੈੱਡਾਂ ਵਾਲੇ ਨਵੇਂ ਬਣੇ ਅਸਥਾਈ ਹਸਪਤਾਲ ਦਾ ਐਤਵਾਰ ਨੂੰ ਦੌਰਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਸਪਤਾਲ 'ਚ 250 ਬੈੱਡ ਆਈ. ਸੀ. ਯੂ. ਵਿਚ ਹਨ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੇੜੇ ਰੱਖਿਆ ਮੰਤਰਾਲਾ ਦੀ ਜ਼ਮੀਨ 'ਤੇ ਇਹ ਹਸਪਤਾਲ ਮਹਿਜ ਸਿਰਫ 12 ਦਿਨਾਂ ਦੇ ਅੰਦਰ ਤਿਆਰ ਕੀਤਾ ਗਿਆ ਹੈ।
ਸ਼ਾਹ ਨੇ ਟਵੀਟ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ 1,000 ਬਿਸਤਿਆਂ ਵਾਲੇ ਸਰਦਾਰ ਪਟੇਲ ਕੋਵਿਡ ਹਸਪਤਾਲ ਦਾ ਦੌਰਾ ਕੀਤਾ, ਜਿਸ ਵਿਚ ਆਈ. ਸੀ. ਯੂ. 'ਚ 250 ਬੈੱਡ ਹਨ। ਡੀ. ਆਰ. ਡੀ. ਓ. ਨੇ ਗ੍ਰਹਿ ਮੰਤਰਾਲਾ, ਸਿਹਤ ਮੰਤਰਾਲਾ, ਹਥਿਆਰਬੰਦ ਫੋਰਸ ਅਤੇ ਟਾਟਾ ਟਰੱਸਟ ਦੀ ਮਦਦ ਨਾਲ 12 ਦਿਨਾਂ ਦੇ ਰਿਕਾਰਡ ਸਮੇਂ ਵਿਚ ਇਸ ਨੂੰ ਤਿਆਰ ਕੀਤਾ।
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਦੌਰੇ ਦੇ ਦੌਰਾਨ ਸ਼ਾਹ ਅਤੇ ਰਾਜਨਾਥ ਨਾਲ ਮੌਜੂਦ ਸਨ। ਸ਼ਾਹ ਨੇ ਕਿਹਾ ਕਿ ਹਥਿਆਰਬੰਦ ਫੋਰਸ ਮੈਡੀਕਲ ਸੇਵਾ ਦਾ ਦਲ ਇਸ ਹਸਪਤਾਲ ਦਾ ਸੰਚਾਲਣ ਕਰੇਗਾ, ਜਦਕਿ ਇਸ ਦੀ ਦੇਖ-ਰੇਖ ਦਾ ਜ਼ਿੰਮਾ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦਾ ਹੋਵੇਗਾ। ਉਨ੍ਹਾਂ ਨੇ ਡੀ. ਆਰ. ਡੀ. ਓ, ਟਾਟਾ ਅਤੇ ਹਥਿਆਰਬੰਦ ਮੈਡੀਕਲ ਕਾਮਿਆਂ ਦਾ ਧੰਨਵਾਦ ਕੀਤਾ, ਜੋ ਕਿ ਇਸ ਮੌਕੇ 'ਤੇ ਅੱਗੇ ਆਏ ਅਤੇ ਇਸ ਆਫ਼ਤ ਨੂੰ ਸੰਭਾਲਣ 'ਚ ਮਦਦ ਕੀਤੀ।
ਕੇਜਰੀਵਾਲ ਨੇ ਵੀ ਇਸ ਹਸਪਤਾਲ ਨੂੰ ਲੈ ਕੇ ਦਿੱਲੀ ਵਾਲਿਆਂ ਵਲੋਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਇਸ ਦੀ ਦਿੱਲੀ 'ਚ ਇਸ ਸਮੇਂ ਬਹੁਤ ਲੋੜ ਹੈ।
ਪੁਡੂਚੇਰੀ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣਾ ਚਿੰਤਾ ਦਾ ਵਿਸ਼ਾ : ਕਿਰਨ ਬੇਦੀ
NEXT STORY