ਜੰਮੂ– ਸ਼ਹਿਰ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਨਿਜਾਤ ਦਿਵਾਉਣ ਦੀ ਦਿਸ਼ਾ ’ਚ ਕਦਮ ਵਧਾਉਂਦੇ ਹੋਏ ਜੰਮੂ ਨਗਰ ਨਿਗਮ ਨੇ ਬੰਧੁਰਖ ’ਚ ਇਕ ਪਲਾਸਟਿਕ ਡਿਸਪੋਜ਼ਲ ਯੂਨਿਟ ਸਥਾਪਿਤ ਕੀਤੀ ਹੈ। ਇਸ ਯੂਨਿਟ ’ਚ ਸ਼ਹਿਰ ’ਚੋਂ ਨਿਕਲਣ ਵਾਲੇ ਸਿੰਗਲ ਯੂਜ਼ ਪਲਾਸਟਿਕ ਨੂੰ ਮਸ਼ੀਨਾਂ ਨਾਲ ਕੱਟ ਕੇ ਪੂਰੀ ਤਰ੍ਹਾਂ ਖਤਮ ਕਰਕੇ ਕੰਪਨੀਆਂ ਨੂੰ ਵੇਚ ਦਿੱਤਾ ਜਾਵੇਗਾ।
ਸ਼ੁੱਕਰਵਾਰ ਨੂੰ ਉਪਰਾਜਪਾਲ ਮਨੋਜ ਸਿਨਹਾ ਨੇ ਮੇਅਰ ਚੰਦਰ ਮੋਹਨ ਗੁੱਪਤਾ, ਡਿਪਟੀ ਮੇਅਰ ਪੁਰਣਿਮਾ ਸ਼ਰਮਾ ਦੇ ਨਾਲ ਬੰਧੁਰਖ ’ਚ ਇਸ ਸਿੰਗਲ ਯੂਜ਼ ਪਲਾਸਟਿਕ ਡਿਸਪੋਜ਼ਲ ਯੂਨਿਟ ਦਾ ਉਦਘਾਟਨ ਕੀਤਾ। ਇਥੇ ਏਜੰਸੀ ਯੂ.ਐੱਨ.ਡੀ.ਪੀ. ਸਿੰਗਲ ਯੂਜ਼ ਪਲਾਸਟਿਕ ਨੂੰ ਡਿਸਪੋਜ਼ ਕਰੇਗੀ। ਸ਼ਹਿਰ ਭਰ ’ਚੋਂ ਨਿਕਲਣ ਵਾਲੇ ਸਿੰਗਲ ਯੂਜ਼ ਪਲਾਸਟਿਕ ਨੂੰ ਜਮ੍ਹਾ ਕਰਕੇ ਇਥੇ ਲਿਆਇਆ ਜਾਵੇਗਾ ਅਤੇ ਫਿਰ ਉਸ ਨੂੰ ਮਸ਼ੀਨਾਂ ਨਾਲ ਕੱਟ ਕੇ ਕੂੜੇ ਦੇ ਰੂਪ ’ਚ ਤਬਦੀਲ ਕਰਕੇ ਵੱਖ-ਵੱਖ ਕੰਪਨੀਆਂ ਨੂੰ ਵੇਚਿਆ ਜਾਵੇਗਾ।
ਇੰਨਾ ਹੀ ਨਹੀਂ ਪੌਲੀਥੀਨ ਨੂੰ ਵੀ ਇਥੇ ਕੂੜੇ ’ਚੋਂ ਵੱਖ ਕਰਕੇ ਉਸ ਨੂੰ ਵੀ ਖਤਮ ਕੀਤਾ ਜਾਵੇਗਾ। ਪੌਲੀਥੀਨ ਨੂੰ ਕੰਪਨੀ ਐੱਨ.ਐੱਚ.ਪੀ.ਸੀ. ਨੂੰ ਵੇਚੇਗੀ। ਬੰਧੁਰਖ ’ਚ ਨਿਗਮ ਕੋਲ ਕਰੀਬ 75 ਕਨਾਲ ਜ਼ਮੀ ਹੈ। ਇੰਝ ਹੀ ਨਿਗਮ ਨੇ ਭਗਵਤੀ ਨਗਰ ਨਿਗਮ ’ਚ ਵੀ ਪ੍ਰਾਜੈਕਟ ਸ਼ੁਰੂ ਕੀਤਾ ਹੈ। ਕੂੜੇ ’ਚ ਪੌਲੀਥੀਨ, ਸਿੰਗਲ ਯੂਜ਼ ਪਲਾਸਟਿਕ ਨੂੰ ਵੱਖ ਕੀਤਾ ਜਾਂਦਾ ਹੈ। ਸਿੰਗਲ ਯੂਜ਼ ਪਲਾਸਟਿਕ ’ਚ ਪਲਾਸਟਿਕ ਦੀਆਂ ਬੋਤਲਾਂ, ਕੈਨ, ਪੌਲੀਥੀਨ ਸਮੇਤ ਅਜਿਹੀਆਂ ਸਾਰੀਆਂ ਚੀਜ਼ਾਂ ਆਉਂਦੀਆਂ ਹਨ ਜਿਨ੍ਹਾਂ ਨੂੰ ਇਕ ਵਾਰ ਇਸਤੇਮਾਲ ਕਰਕੇ ਸੁੱਟ ਦਿੱਤਾ ਜਾਂਦਾ ਹੈ।
ਇੱਥੇ ਉਪਰਾਜਪਾਲ ਮਨੋਜ ਸਿਨਹਾ ਨੇ ਨਿਗਮ ਦੀ ਇਸ ਕੋਸ਼ਿਸ਼ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਦਿਸ਼ਾ ’ਚ ਪ੍ਰਭਾਵੀ ਕਦਮ ਚੁੱਕਣ ’ਤੇ ਜ਼ੋਰ ਦਿੱਤਾ। ਮੇਅਰ ਨੇ ਕਿਹਾ ਕਿ ਇਸ ਨਾਲ ਸ਼ਹਿਰ ਦੇ ਕੂੜੇ ਦੇ ਨਿਪਟਾਰੇ ’ਚ ਸੁਵਿਧਾ ਹੋਵੇਗੀ। ਲਗਭਗ ਅੱਧੀ ਗੰਦਗੀ ਇਸੇ ਨਾਲ ਖਤਮ ਹੋ ਜਾਵੇਗੀ। ਸਿੰਗਲ ਯੂਜ਼ ਪਲਾਸਟਿਕ ਨਾਲਿਆਂ ਅਤੇ ਨਾਲੀਆਂ ’ਚ ਨਿਕਾਸੀ ਰੁਕਣ ਦਾ ਵੀ ਮੁੱਖ ਕਾਰਨ ਬਣਦੀ ਸੀ।
ਮਿਜ਼ੋਰਮ ’ਚ ਮੁੜ ਵਧੇ ਕੋਰੋਨਾ ਕੇਸ, ਸਰਕਾਰ ਨੇ ਲਾਗੂ ਕੀਤੀ ਪੂਰਨ ‘ਤਾਲਾਬੰਦੀ’
NEXT STORY