ਪਟਨਾ— ਬਿਹਾਰ 'ਚ ਅਪਰਾਧੀਆਂ ਦਾ ਤਾਂਡਵ ਲਗਾਤਾਰ ਵਧਦਾ ਜਾ ਰਿਹਾ ਹੈ। ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਹ ਸ਼ਰੇਆਮ ਬੰਦੂਕ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ।
ਜਾਣਕਾਰੀ ਮੁਤਾਬਕ ਘਟਨਾ ਸਾਸਾਰਾਮ ਜ਼ਿਲੇ ਦੀ ਹੈ, ਜਿੱਥੇ ਐਤਵਾਰ ਨੂੰ ਜੰਮ 'ਚ ਤਾਇਨਾਤ ਭਾਰਤੀ ਸੈਨਾ ਦੇ ਜਵਾਨ ਅਰੁਣ ਕੁਮਾਰ ਬਾਈਕ ਤੋਂ ਚਿਰੈਡਾਟਾਂਡ ਪੁੱਲ ਤੋਂ ਗੁਜ਼ਰ ਰਿਹਾ ਸੀ। ਇਸੀ ਦੌਰਾਨ ਪੁੱਲ 'ਤੇ ਕੁਝ ਅਪਰਾਧੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਚੱਲਦੇ ਜਵਾਨ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਜਵਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਵਾਨ ਦੀ ਹਾਲਤ ਦੀ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਅਪਰਾਧੀਆਂ ਦੀ ਜਾਂਚ 'ਚ ਜੁੱਟ ਗਈ ਹੈ।
ਪਤੀ-ਪਤਨੀ ਦੇ ਝਗੜੇ ਨੂੰ ਸੁਪਰੀਮ ਕੋਰਟ ਨੇ ਸੁਲਝਾਇਆ, ਤਲਾਕ ਨੂੰ ਦਿੱਤੀ ਮਨਜ਼ੂਰੀ
NEXT STORY