ਚੇਨਈ— ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਭਾਵੇਂ ਹੀ ਹੁਣ ਇਸ ਦੁਨੀਆ 'ਚ ਨਹੀਂ ਹੈ ਪਰ ਉਨ੍ਹਾਂ ਦੇ ਬੈਂਕ ਖਾਤਿਆਂ ਅਤੇ ਬਕਾਏ ਆਮਦਨ ਟੈਕਸ ਨਾਲ ਜੁੜੇ ਸੰਕਟ ਹੁਣ ਵੀ ਜ਼ਿੰਦਾ ਹਨ। ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਹਰ ਮਹੀਨੇ ਪੈਸੇ ਜਮ੍ਹਾ ਕੀਤੇ ਜਾ ਰਹੇ ਹਨ। ਇਹ ਪੈਸੇ ਜੈਲਲਿਤਾ ਦੇ ਵਪਾਰਕ ਅਤੇ ਰਿਹਾਇਸ਼ੀ ਸੰਪਤੀਆਂ ਦੇ ਕਿਰਾਏ ਤੋਂ ਆ ਰਹੇ ਹਨ। ਆਮਦਨ ਟੈਕਸ ਡਿਪਾਰਟਮੈਂਟ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਸਾਨੂੰ ਸੂਚਨਾ ਮਿਲੀ ਹੈ ਕਿ ਜੈਲਲਿਤਾ ਦੇ ਬੈਂਕ ਖਾਤਿਆਂ 'ਚ ਹਰ ਮਹੀਨੇ ਪੈਸੇ ਜਮ੍ਹਾ ਕੀਤੇ ਜਾ ਰਹੇ ਹਨ। ਇਹ ਪੈਸੇ ਉਨ੍ਹਾਂ ਦੇ ਕੋਡਾਨਾਡ ਐਸਟੇਟ ਸਮੇਤ ਹੋਰ ਵਪਾਰਕ ਅਤੇ ਰਿਹਾਇਸ਼ੀ ਸੰਪਤੀਆਂ ਤੋਂ ਕਿਰਾਏ ਦੇ ਰੂਪ 'ਚ ਆ ਰਹੇ ਹਨ।''
ਜੈਲਲਿਤਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦਾ ਟੈਕਸ ਬਕਾਇਆ ਵਧਦਾ ਜਾ ਰਿਹਾ ਹੈ। ਕੋਈ ਵੀ ਵਿਅਕਤੀ ਇਸ ਬਕਾਏ ਨੂੰ ਦੇਣ ਅਤੇ ਆਮਦਨ ਟੈਕਸ ਰਿਟਰਨ ਭਰਨ ਲਈ ਸਾਹਮਣੇ ਨਹੀਂ ਆ ਰਿਹਾ ਹੈ। ਡਿਪਾਰਟਮੈਂਟ ਨੂੰ ਸਾਬਕਾ ਮੁੱਖ ਮੰਤਰੀ ਵਲੋਂ 2016-17 ਅਤੇ 2017-18 ਦਾ ਆਮਦਨ ਟੈਕਸ ਰਿਟਰਨ ਹੁਣ ਤੱਕ ਪ੍ਰਾਪਤ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ ਆਮਦਨ ਟੈਕਸ ਵਿਭਾਗ ਨੇ 2 ਦਿਨ ਪਹਿਲਾਂ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਜੈਲਲਿਤਾ ਦੇ ਪ੍ਰਸਿੱਧ ਪੋਏਸ ਗਾਰਡਨ ਘਰ ਸਮੇਤ ਚਾਰ ਸੰਪਤੀਆਂ ਨੂੰ 16 ਕਰੋੜ ਰੁਪਏ ਦੇ ਆਈ.ਟੀ. ਬਕਾਏ ਲਈ ਸਾਲ 2007 'ਚ ਹੀ ਅਟੈਚ ਕਰ ਦਿੱਤਾ ਗਿਆ ਸੀ। ਜੈਲਲਿਤਾ ਦਾ ਦਿਹਾਂਤ 5 ਦਸੰਬਰ 2016 ਨੂੰ ਹੋਇਆ ਸੀ।
ਗਣਤੰਤਰ ਦਿਵਸ ਦੀ ਸ਼ਾਮ ਦੇਸ਼ ਦੇ ਕਈ ਥਾਵਾਂ 'ਤੇ ਲੱਗੀ ਅੱਗ
NEXT STORY