ਚੇਨਈ : ਤਾਮਿਲਨਾਡੂ ਸਰਕਾਰ ਨੇ ਸਵਰਗੀ ਮੁੱਖ ਮੰਤਰੀ ਜੇ. ਜੈਲਲਿਤਾ ਦੇ ਪੋ.ਐਸ. ਗਾਰਡਨ ਸਥਿਤ ਘਰ ‘ਵੇਦਾ ਨਿਲਾਇਮ’ ਨੂੰ ਯਾਦਗਾਰ 'ਚ ਤਬਦੀਲ ਕਰਣ ਲਈ ਆਪਣੇ ਕਬਜ਼ੇ 'ਚ ਲੈਣ ਲਈ ਇੱਕ ਆਰਡੀਨੈਂਸ ਪਾਸ ਕੀਤਾ ਹੈ। ਇਸ ਆਰਡੀਨੈਂਸ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ।
ਸੂਬਾ ਸਰਕਾਰ ਵੱਲੋਂ ਜਾਰੀ ਰਿਪੋਰਟ ਦੇ ਅਨੁਸਾਰ ‘ਵੇਦਾ ਨਿਲਾਇਮ’ ਅਤੇ ਉਸ ਦੀ ਚੱਲ ਜਾਇਦਾਦ ਨੂੰ ਆਪਣੇ ਕਬਜ਼ੇ 'ਚ ਲੈ ਕੇ ‘ਪੁਰਾਚੀ ਥਲਾਇਵੀ ਡਾ. ਜੇ. ਜੈਲਲਿਤਾ ਮੈਮੋਰੀਅਲ ਫਾਊਂਡੇਸ਼ਨ’ ਦੀ ਸਥਾਪਨਾ ਦੇ ਜ਼ਰੀਏ ਉਨ੍ਹਾਂ ਦੇ ਨਿਵਾਸ ਨੂੰ ਇੱਕ ਯਾਦਗਾਰ 'ਚ ਤਬਦੀਲ ਕਰਣ ਲਈ ਇੱਕ ਆਰਡੀਨੈਂਸ ਪਾਸ ਕੀਤਾ ਗਿਆ ਹੈ। ਇਸ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਮੁੱਖ ਮੰਤਰੀ ਕੇ. ਪਲਾਨੀਸਵਾਮੀ ਹੋਣਗੇ। ਇਹ ਫਾਊਂਡੇਸ਼ਨ ‘ਵੇਦਾ ਨਿਲਾਇਮ’ ਦੇ ਸਾਂਭ ਸੰਭਾਲ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ ਅਤੇ ਨਾਲ ਹੀ ਇਸ ਨਾਲ ਸਬੰਧਿਤ ਸਾਰੇ ਚੱਲ ਜਾਇਦਾਦਾਂ ਦੀ ਸੁਰੱਖਿਆ ਦਾ ਧਿਆਨ ਵੀ ਰੱਖੇਗਾ। ਪਲਾਨੀਸਵਾਮੀ ਨੇ 17 ਅਗਸਤ, 2017 ਨੂੰ ਜੈਲਲਿਤਾ ਦੀ ਰਿਹਾਇਸ਼ ਨੂੰ ਇੱਕ ਯਾਦਗਾਰ 'ਚ ਤਬਦੀਲ ਕਰ ਜਨਤਾ ਲਈ ਖੋਲ੍ਹਣ ਦਾ ਐਲਾਨ ਕੀਤਾ ਸੀ।
ਦਿੱਲੀ ਸਰਕਾਰ ਨੇ ਸ਼ਰਾਬ ਦੀਆਂ 66 ਨਿਜੀ ਦੁਕਾਨਾਂ ਨੂੰ ਖੋਲ੍ਹਣ ਦੀ ਦਿੱਤੀ ਮਨਜ਼ੂਰੀ
NEXT STORY