ਪਟਨਾ - ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਤ੍ਰਿਵੇਣੀਗੰਜ ਵਿਧਾਇਕ ਵੀਣਾ ਭਾਰਤੀ ਦੇ ਬੇਟੇ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ ਹੈ। ਵਿਧਾਇਕ ਦਾ ਬੇਟਾ ਬੰਟੀ ਆਪਣੇ ਭਤੀਜੇ ਨਾਲ ਗੱਡੀ ਦੇ ਇੱਕ ਸ਼ੋਅਰੂਮ ਤੋਂ ਆਪਣੀ ਕਾਰ ਲੈਣ ਗਿਆ ਸੀ ਪਰ ਉੱਥੇ ਉਸ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ।
ਮਰੰਗਾ ਥਾਣਾ ਖੇਤਰ ਦੇ ਮਹਿੰਦਰਾ ਸ਼ੋਅਰੂਮ ਵਿੱਚ ਕਾਰ ਠੀਕ ਕਰਾਉਣ ਆਏ ਤ੍ਰਿਵੇਣੀਗੰਜ ਵਿਧਾਇਕ ਦੇ ਬੇਟੇ ਬੰਟੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਤ੍ਰਿਵੇਣੀਗੰਜ ਵਿਧਾਇਕ ਵੀਣਾ ਭਾਰਤੀ ਦੇ 30 ਸਾਲਾ ਬੇਟੇ ਦਾ ਨਾਮ ਬੰਟੀ ਕੁਮਾਰ ਹੈ। ਵੀਣਾ ਭਾਰਤੀ ਬਿਹਾਰ ਵਿੱਚ ਸੱਤਾਧਾਰੀ ਜਨਤਾ ਦਲ ਯੂਨਾਈਟਡ (JDU) ਤੋਂ ਵਿਧਾਇਕ ਹਨ।
ਮਾਮੂਲੀ ਵਿਵਾਦ ਨੂੰ ਲੈ ਕੇ ਗੁਰਦੁਆਰੇ 'ਚ ਭਿੜੇ ਦੋ ਗ੍ਰੰਥੀ, ਇੱਕ ਦੀ ਮੌਤ
ਮ੍ਰਿਤਕ ਬੰਟੀ ਦੇ ਭਤੀਜੇ ਸ਼ੰਭੂ ਕੁਮਾਰ ਪਾਸਵਾਨ ਨੇ ਦੱਸਿਆ ਕਿ ਕਾਰ ਨੂੰ ਮਹਿੰਦਰਾ ਸ਼ੋਅਰੂਮ ਵਿੱਚ 10 ਦਿਨ ਪਹਿਲਾਂ ਹੀ ਠੀਕ ਕਰਨ ਲਈ ਦਿੱਤੀ ਗਈ ਸੀ। ਸ਼ਨੀਵਾਰ ਨੂੰ ਦੋਵੇਂ ਤ੍ਰਿਵੇਣੀਗੰਜ ਸਥਿਤ ਸ਼ੋਅਰੂਮ ਵਿੱਚ ਗੱਡੀ ਲੈਣ ਲਈ ਆਏ ਸਨ।
ਗੱਡੀ ਲੈਣ ਦੌਰਾਨ ਉਨ੍ਹਾਂ ਨੇ ਡਰਾਈਵ ਕਰਕੇ ਚੈੱਕ ਵੀ ਕੀਤਾ ਸੀ। ਉਸ ਤੋਂ ਬਾਅਦ ਬੰਟੀ ਨੇ ਆਪਣੇ ਭਤੀਜੇ ਨੂੰ ਬਿਲਿੰਗ ਕਰਨ ਲਈ ਭੇਜ ਦਿੱਤਾ ਅਤੇ ਉਹ ਗੱਡੀ ਵਿੱਚ ਹੀ ਬੈਠੇ ਰਹਿ ਗਏ। ਜਦੋਂ ਬੀਲਿੰਗ ਕਰਵਾਕੇ ਇੱਕ ਘੰਟੇ ਬਾਅਦ ਸ਼ੰਭੂ ਉੱਥੇ ਪਹੁੰਚਿਆਂ ਤਾਂ ਵੇਖਿਆ ਕਿ ਉਸਦੇ ਮਾਮਾ ਬੇਹੋਸ਼ ਪਏ ਹੋਏ ਹੈ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਡਾਰਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਮਾਮੂਲੀ ਵਿਵਾਦ ਨੂੰ ਲੈ ਕੇ ਗੁਰਦੁਆਰੇ 'ਚ ਭਿੜੇ ਦੋ ਗ੍ਰੰਥੀ, ਇੱਕ ਦੀ ਮੌਤ
NEXT STORY