ਅਹਿਮਦਨਗਰ— ਸੋਲਾਪੁਰ ਹਾਈਵੇਅ 'ਤੇ ਐਤਵਾਰ ਸਵੇਰੇ ਟਰੱਕ ਅਤੇ ਜੀਪ ਦੀ ਟੱਕਰ ਹੋ ਗਈ, ਜਿਸ ਨਾਲ ਜੀਪ 'ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਪੰਡਰਪੁਰ 'ਚ ਵਿੱਟਠਲ ਮਹਾਰਾਜ ਦੇ ਦਰਸ਼ਨ ਲਈ ਜਾ ਰਹੇ ਸਨ। ਹਾਦਸੇ 'ਚ ਇਕ ਬੱਚਾ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਉਸ ਨੂੰ ਇਲਾਜ ਲਈ ਅਹਿਮਦਨਗਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਕਜਰਤ ਤਾਲੁਕਾ ਨੇੜੇ ਸਵੇਰੇ 5 ਵਜੇ ਵਾਪਰਿਆ। ਪੁਲਸ ਨੇ ਦੱਸਿਆ ਕਿ ਹਾਦਸੇ ਸਮੇਂ ਜੀਪ 'ਚ ਸਵਾਰ ਦ੍ਰੌਪਦ, ਰਮੇਸ਼, ਬਾਲਾਸਾਹਿਬ ਅਤੇ ਦੋ ਹੋਰ ਲੋਕ ਦੀ ਮੌਤ ਹੋ ਗਈ। ਮ੍ਰਿਤਕ ਰਮੇਸ਼ ਇਕ ਸਕੂਲ 'ਚ ਪ੍ਰਿੰਸੀਪਲ ਸਨ। ਉਹ ਪਰਿਵਾਰ ਦੇ ਦੋ ਮੈਂਬਰਾਂ ਅਤੇ ਹੋਰ ਦੋ ਲੋਕਾਂ ਨਾਲ ਪੰਡਰਪੁਰ ਜਾ ਰਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਜੀਪ ਦੇ ਪਰਖੱਚੇ ਉੱਡ ਗਏ ਅਤੇ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲਾਸ਼ਾਂ ਨੂੰ ਬਾਹਰ ਕੱਢਣ ਲਈ ਜੀਪ ਦੀ ਬਾਡੀ ਕੱਟਣਾ ਪਿਆ।
ਵੱਧ 'ਦਲਦਲ' ਹੋਣ 'ਤੇ 'ਕਮਲ' ਵੀ ਖਿੜਦਾ ਹੈ ਵਧੇਰੇ : ਮੋਦੀ
NEXT STORY