ਧਨਾਬਾਦ- ਝਾਰਖੰਡ 'ਚ ਧਨਾਬਾਦ ਜ਼ਿਲ੍ਹੇ ਦੇ ਗੋਵਿੰਦਪੁਰ ਥਾਣਾ ਖੇਤਰ 'ਚ ਮੰਗਲਵਾਰ ਨੂੰ ਕਾਰ ਦੇ ਨਦੀ 'ਚ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਬਰਵਾਅੱਡਾ ਵਲੋਂ ਆ ਰਹੀ ਤੇਜ਼ ਰਫਤਾਰ ਕਾਰ ਬਰਵਾਪੂਰਬ ਨੇੜੇ ਖੁਦੀਆ ਪੁਲ 'ਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਸਿੱਧੇ ਨਦੀ 'ਚ ਜਾ ਡਿੱਗੀ। ਇਸ ਹਾਦਸੇ 'ਚ 2 ਸਾਲਾ ਇਕ ਬੱਚੀ, ਇਕ ਜਨਾਨੀ ਅਤੇ ਤਿੰਨ ਪੁਰਸ਼ਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਕਾਰ ਗਯਾ ਤੋਂ ਆ ਰਹੀ ਸੀ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।
ਕੋਰੋਨਾ : ਪਿਛਲੇ 24 ਘੰਟਿਆਂ 'ਚ 6535 ਨਵੇਂ ਮਾਮਲੇ, ਮਰੀਜ਼ਾਂ ਦਾ ਅੰਕੜਾ 1.45 ਲੱਖ ਦੇ ਪਾਰ
NEXT STORY