ਇਲਾਹਾਬਾਦ— ਗੁਜਰਾਤ 'ਚ ਦਲਿਤ ਅੰਦੋਲਨ ਨਾਲ ਨੇਤਾ ਦੇ ਤੌਰ 'ਤੇ ਉਭਰੇ ਜਿਗਨੇਸ਼ ਮੇਵਾਣੀ ਰਾਜਸਥਾਨ 'ਚ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਪਹੁੰਚੇ ਸਨ ਪਰ ਏਅਰਪੋਰਟ ਤੋਂ ਹੀ ਉਨ੍ਹਾਂ ਨੂੰ ਵਾਪਸ ਜਾਣ ਲਈ ਕਹਿ ਦਿੱਤਾ ਗਿਆ। ਮੇਵਾਣੀ ਨੇ ਟਵੀਟ ਕਰਦੇ ਹੋਏ ਇਹ ਦੋਸ਼ ਲਗਾਇਆ ਹੈ ਅਤੇ ਸੂਬਾ ਸਰਕਾਰ ਨੂੰ ਸਵਾਲ ਪੁੱਛਿਆ ਹੈ ਕਿ ਜੇਕਰ ਵਿਧਾਇਕ ਦੇ ਨਾਲ ਅਜਿਹਾ ਕੀਤਾ ਗਿਆ ਹੈ ਤਾਂ ਆਮ ਜਨਤਾ ਨਾਲ ਕੀ ਹੁੰਦਾ ਹੋਵੇਗਾ।
ਜ਼ਿਕਰਯੋਗ ਹੈ ਕਿ ਮੇਵਾਣੀ ਗੁਜਰਾਤ ਦੇ ਬੜਗਾਮ ਤੋਂ ਵਿਧਾਇਕ ਹਨ।
ਮੇਵਾਣੀ ਨੇ ਲਿਖਿਆ ਹੈ ਕਿ ਉਹ ਅਮਿਦਾਬਾਦ ਤੋਂ ਜੈਪੁਰ ਫਲਾਈਟ 'ਚ ਪਹੁੰਚੇ ਹੀ ਸੀ ਕਿ ਏਅਰਪੋਰਟ 'ਤੇ ਹੀ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁਲਸ ਨੇ ਉਨ੍ਹਾਂ ਤੋਂ ਇਕ ਪੱਤਰ 'ਤੇ ਸਾਈਨ ਵੀ ਕਰਵਾਏ, ਜਿਸ 'ਤੇ ਲਿਖਿਆ ਕਿ ਉਹ ਰਾਸਜਥਾਨ ਦੇ ਨਾਗੌਰ ਜ਼ਿਲੇ 'ਚ ਦਾਖਲ ਨਹੀਂ ਹੋ ਸਕਦੇ। ਮੇਵਾਣੀ ਨੇ ਦੱਸਿਆ ਉਹ ਸੰਵਿਧਾਨ ਅਤੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ 'ਤੇ ਗੱਲ ਕਰਨ ਲਈ ਉਥੇ ਗਏ ਸਨ।
ਇਸ ਦੇ ਕੁਝ ਹੀ ਦੇਰ ਬਾਅਦ ਹੀ ਉਨ੍ਹਾਂ ਨੂੰ ਕਿਹਾ ਗਿਆ ਕਿ ਜੈਪੁਰ 'ਚ ਨਹੀਂ ਜਾ ਸਕਦੇ। ਉਨ੍ਹਾਂ ਨੇ ਟਵੀਟ ਕੀਤਾ, ''ਹੁਣ ਡੀ.ਸੀ.ਪੀ. ਕਹਿ ਰਹੇ ਹਨ ਕਿ ਮੈਂ ਜੈਪੁਰ 'ਚ ਨਹੀਂ ਘੁੰਮ ਸਕਦਾ ਅਤੇ ਉਹ ਮੈਨੂੰ ਅਹਿਮਦਾਬਾਦ ਵਾਪਸ ਜਾਣ ਲਈ ਕਹਿ ਰਹੇ ਹਨ। ਮੈਨੂੰ ਪ੍ਰੈੱਸ ਕਾਨਫਰੰਸ ਕਰਨ ਦੀ ਇਜਾਜਤ ਵੀ ਨਹੀਂ ਮਿਲੀ ਹੈ। ਇਹ ਹੈਰਾਨ ਕਰਨ ਵਾਲਾ ਹੈ।''
ਪਾਣੀ ਭਰਨ ਨੂੰ ਲੈ ਕੇ ਹੋਏ ਝਗੜੇ 'ਚ ਦਲਿਤ ਲੜਕੀ ਨੂੰ ਜ਼ਿੰਦਾ ਸਾੜਿਆ, ਹਾਲਤ ਗੰਭੀਰ
NEXT STORY