ਉਦੇਪੁਰ— ਇੱਥੋਂ ਦੇ ਜੀਵੰਤਾ ਹਸਪਤਾਲ ਦੇ ਡਾਕਟਰਾਂ ਨੇ ਭਾਰਤ 'ਚ ਹੀ ਨਹੀਂ ਸਗੋਂ ਪੂਰੇ ਦੱਖਣੀ ਏਸ਼ੀਆ 'ਚ ਹੁਣ ਤੱਕ ਦੀ ਸਭ ਤੋਂ ਛੋਟੀ ਅਤੇ ਸਭ ਤੋਂ ਘੱਟ ਭਾਰ ਸਿਰਫ 400 ਗ੍ਰਾਮ ਦੀ ਨੰਨ੍ਹੀ ਬੇਟੀ ਨੂੰ ਜੀਵਨਦਾਨ ਦੇ ਕੇ ਮਾਨਵਤਾ ਦੇ ਇਤਿਹਾਸ 'ਚ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ। ਹੁਣ ਇਹ ਨੰਨ੍ਹੀ ਬੇਟੀ 7 ਮਹੀਨਿਆਂ ਤੱਕ ਜੀਵਨ ਅਤੇ ਮੌਤ ਦਰਮਿਆਨ ਚੱਲੇ ਲੰਬੇ ਸੰਘਰਸ਼ ਤੋਂ ਬਾਅਦ ਮਨੁੱਖਤਾ ਦੀ ਮਿਸਾਲ ਬਣ ਕੇ ਨਵੀਆਂ ਉਮੀਦਾਂ ਲੈ ਕੇ ਆਪਣੇ ਘਰ ਜਾ ਰਹੀ ਹੈ।
ਜੀਵੰਤਾ ਚਿਲਡਰਨ ਹਸਪਤਾਲ ਦੇ ਡਾਕਟਰ ਸੁਨੀਲ ਜਾਂਗਿਡ ਨੇ ਦੱਸਿਆ ਕਿ ਨੰਨ੍ਹੀ ਬੇਟੀ ਦੇ ਜੀਵਨ ਦੀ ਸੰਘਰਸ਼ ਗਾਥਾ ਅਨੋਖੀ ਹੈ। ਕੋਟਾ ਵਾਸੀ ਸੀਤਾ ਗਿਰੀਰਾਜ ਜੋੜੇ ਨੂੰ ਵਿਆਹ ਦੇ 35 ਸਾਲਾਂ ਬਾਅਦ ਮਾਂ ਬਣਨ ਦਾ ਮੌਕਾ ਮਿਲਿਆ ਪਰ ਇਸ ਦੌਰਾਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਬੇਕਾਬੂ ਹੋ ਗਿਆ। ਸੋਨੋਗ੍ਰਾਫੀ ਕਰਵਾਉਣ 'ਤੇ ਪਤਾ ਲੱਗਾ ਕਿ ਭਰੂਣ 'ਚ ਖੂਨ ਦਾ ਪ੍ਰਵਾਹ ਬੰਦ ਹੋ ਗਿਆ ਹੈ। ਉਦੋਂ ਐਮਰਜੈਂਸੀ ਹਾਲਤ 'ਚ ਸੀਜੇਰੀਅਨ ਆਪਰੇਸ਼ਨ ਨਾਲ ਸ਼ਿਸ਼ੂ ਦਾ ਜਨਮ 15 ਜੂਨ 2017 ਨੂੰ ਕਰਵਾਇਆ ਗਿਆ। ਜਦੋਂ ਨੰਨ੍ਹੀ ਬੇਟੀ ਦੁਨੀਆ 'ਚ ਆਈ, ਉਦੋਂ ਉਸ ਦਾ ਭਾਰ ਸਿਰਫ 400 ਗ੍ਰਾਮ ਸੀ। ਜਨਮ ਤੋਂ ਬਾਅਦ ਉਹ ਖੁਦ ਸਾਹ ਤੱਕ ਨਹੀਂ ਲੈ ਪਾ ਰਹੀ ਸੀ। ਸਰੀਰ ਨੀਲਾ ਪੈ ਰਿਹਾ ਸੀ। ਬੱਚੀ ਜਨਮ ਦੇ ਤੁਰੰਤ ਬਾਅਦ ਜੀਵੰਤਾ ਹਸਪਤਾਲ, ਉਦੇਪੁਰ ਦੀ ਨਵਜਾਤ ਸ਼ਿਸ਼ੂ ਆਈ.ਸੀ.ਯੂ. ਇਕਾਈ 'ਚ ਸ਼ਿਫਟ ਕੀਤੀ ਗਈ। ਇੱਥੇ ਨਵਜਾਤ ਸ਼ਿਸ਼ੂ ਮਾਹਰ ਡਾਕਟਰ ਸੁਨੀਲ ਜਾਂਗਿਡ, ਡਾ. ਨਿਖੀਲੇਸ਼ ਨੈਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਬੱਚੀ ਦਾ ਵਿਸ਼ੇਸ਼ ਨਿਗਰਾਨੀ 'ਚ ਇਲਾਜ ਸ਼ੁਰੂ ਹੋਇਆ।
ਡਾਕਟਰ ਸੁਨੀਲ ਜਾਂਗਿਡ ਨੇ ਦੱਸਿਆ ਕਿ ਇੰਨੇ ਘੱਟ ਭਾਰ ਦੇ ਬੱਚੇ ਨੂੰ ਬਚਾਉਣਾ ਸਾਡੀ ਟੀਮ ਲਈ ਬਹੁਤ ਵੱਡੀ ਚੁਣੌਤੀ ਸੀ। ਹੁਣ ਤੱਕ ਭਾਰਤ ਅਤੇ ਪੂਰੇ ਦੱਖਣੀ ਏਸ਼ੀਆ 'ਚ ਇੰਨੇ ਘੱਟ ਭਾਰ ਸ਼ਿਸ਼ੂ ਦੇ ਪਛਾਣ ਦੀ ਕੋਈ ਰਿਪੋਰਟ ਨਹੀਂ ਹੈ। ਇਸ ਤੋਂ ਪਹਿਲਾਂ ਭਾਰਤ 'ਚ ਹੁਣ ਤੱਕ 450 ਗ੍ਰਾਮ ਭਾਰ ਵਾਲੇ ਬੱਚੇ ਦਾ ਮੋਹਾਲੀ ਚੰਡੀਗੜ੍ਹ 'ਚ 2012 'ਚ ਇਲਾਜ ਹੋਇਆ ਸੀ। ਫਿਲਹਾਲ ਇਸ ਬੱਚੀ ਨੂੰ ਤੁਰੰਤ ਵੈਂਟੀਲੇਟਰ 'ਤੇ ਲਿਆ ਗਿਆ। ਸ਼ੁਰੂਆਤੀ ਦਿਨਾਂ 'ਚ ਬੱਚੀ ਦੀ ਨਾਜ਼ੁਕ ਚਮੜੀ ਨਾਲ ਸਰੀਰ ਦੇ ਪਾਣੀ ਦਾ ਉਪਕਰਣ ਹੋਣ ਕਾਰਨ ਉਸ ਦਾ ਭਾਰ 360 ਗ੍ਰਾਮ ਤੱਕ ਦੇ ਪੱਧਰ 'ਤੇ ਆ ਗਿਆ। ਪੇਟ ਦੀਆਂ ਅੰਤੜੀਆਂ ਕਮਜ਼ੋਰ ਹੋਣ ਕਾਰਨ ਦੁੱਧ ਦਾ ਪਚਨਾ ਸੰਭਵ ਨਹੀਂ ਹੋ ਰਿਹਾ ਸੀ। ਇਸ ਸਥਿਤੀ 'ਚ ਸ਼ਿਸ਼ੂ ਦੇ ਪੋਸ਼ਣ ਲਈ ਸਾਰੇ ਜ਼ਰੂਰੀ ਪੋਸ਼ਕ ਤੱਤ ਜਿਵੇਂ ਗਲੂਕੋਜ਼, ਪ੍ਰੋਟੀਨਜ਼ ਅਤੇ ਵਸਾ ਉਸ ਨੂੰ ਨਸਾਂ ਰਾਹੀਂ ਹੀ ਦਿੱਤੇ ਗਏ। ਹੌਲੀ-ਹੌਲੀ ਬੂੰਦ-ਬੂੰਦ ਦੁੱਧ, ਨਲੀ ਰਾਹੀਂ ਦਿੱਤਾ ਗਿਆ ਜੇਕਰ ਬੱਚੀ ਨੂੰ ਦੁੱਧ ਪਚਾਉਣ 'ਚ ਵਾਰ-ਵਾਰ ਪਰੇਸ਼ਾਨੀ ਹੋ ਰਹੀ ਸੀ, ਇਸ ਨਾਲ ਉਸ ਦਾ ਪੇਟ ਫੁੱਲ ਜਾਂਦਾ। 7 ਹਫਤਿਆਂ ਬਾਅਦ ਬੱਚੀ ਪੂਰਾ ਦੁੱਧ ਪਚਾਉਣ 'ਚ ਸਮਰੱਥ ਹੋਈ ਅਤੇ ਸਾਢੇ 4 ਮਹੀਨਿਆਂ ਬਾਅਦ ਮੂੰਹ ਨਾਲ ਦੁੱਧ ਲੈਣ ਲੱਗੀ। ਬੱਚੀ ਨੂੰ ਕੋਈ ਇਨਫੈਕਸ਼ਨ ਨਾ ਹੋਵੇ, ਇਸ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਸ਼ੁਰੂਆਤੀ ਦਿਨਾਂ 'ਚ ਸਾਹ ਪ੍ਰਣਾਲੀ ਕਾਰਨ ਬੱਚੀ ਸਾਹ ਲੈਣਾ ਭੁੱਲ ਜਾਂਦੀ ਸੀ। ਅਜਿਹੇ 'ਚ ਉਸ ਨੂੰ ਨਕਲੀ ਸਾਹ ਦੀ ਲੋੜ ਪੈਂਦੀ ਸੀ। ਬੱਚੀ ਨੂੰ 4 ਵਾਰ ਖੂਨ ਵੀ ਚੜ੍ਹਾਇਆ ਗਿਆ। ਬੱਚੀ ਦੀ 210 ਦਿਨਾਂ ਤੱਕ ਆਈ.ਸੀ.ਯੂ. 'ਚ ਵਿਸ਼ੇਸ਼ ਦੇਖਰੇਖ ਕੀਤੀ ਗਈ। ਨਿਯਮਿਤ ਰੂਪ ਨਾਲ ਦਿਮਾਗ ਅਤੇ ਦਿਲ ਦੀ ਸੋਨੋਗ੍ਰਾਫੀ ਵੀ ਕੀਤੀ ਗਈ, ਜਿਸ ਨਾਲ ਅੰਦਰੂਨੀ ਖੂਨ ਦਾ ਰਿਹਾਅ ਤਾਂ ਨਹੀਂ ਹੋ ਰਿਹਾ ਹੈ ਨੂੰ ਯਕੀਨੀ ਕੀਤਾ ਗਿਆ। ਅੱਖਾਂ ਦੀ ਨਿਯਮਿਤ ਰੂਪ ਨਾਲ ਜਾਂਚ ਕੀਤੀ ਗਈ। ਅੱਜ 7 ਮਹੀਨੇ ਦੀ ਮਿਹਨਤ ਤੋਂ ਬਾਅਦ ਇਸ ਲਾਡਲੀ ਬੇਟੀ ਦਾ ਭਾਰ 2400 ਗ੍ਰਾਮ ਹੋ ਗਿਆ ਅਤੇ ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹੈ। ਜੀਵੰਤਾ ਹਸਪਤਾਲ ਦੀ ਟੀਮ ਅਤੇ ਬੱਚੀ ਦੇ ਮਾਤਾ-ਪਿਤਾ ਅੱਜ ਬਹੁਤ ਖੁਸ਼ ਹਨ ਕਿ ਇੰਨੀ ਵੱਡੀ ਕਾਮਯਾਬੀ ਮਿਲੀ ਹੈ ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਜੀਵੰਤਾ ਨਰਸਿੰਗ ਸਟਾਫ ਅਨੁਸਾਰ ਇਹ ਨੰਨ੍ਹੀ ਬੇਟੀ ਬਹੁਤ ਹੀ ਸੁੰਦਰ ਹੈ। ਇਸ ਦਾ ਨਾਂ ਮਾਨੁਸ਼ੀ ਰੱਖਿਆ ਹੈ।
ਸਬਰੀਮਾਲਾ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, 1 ਕਾਬੂ
NEXT STORY