ਹਿਸਾਰ—ਹਰਿਆਣਾ ਪੁਲਸ ਨੇ ਇੱਥੋਂ ਮਸਜਿਦ ਦੇ ਬਾਹਰ ਪ੍ਰਦਰਸ਼ਨ ਦੌਰਾਨ ਘੱਟ ਗਿਣਤੀ ਭਾਈਚਾਰੇ ਦੇ ਇਕ ਵਿਅਕਤੀ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਦੋਸ਼ੀ ਦੀ ਸ਼ਨਾਖਤ ਅਨਿਲ ਵਰਮਾ ਦੇ ਰੂਪ 'ਚ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਅਮਰਨਾਥ ਯਾਤਰੀਆਂ 'ਤੇ 10 ਜੁਲਾਈ ਦੀ ਰਾਤ ਹੋਏ ਅੱਤਵਾਦੀ ਹਮਲੇ ਦੇ ਵਿਰੋਧ 'ਚ ਪਿਛਲੇ ਮੰਗਲਵਾਰ ਦੇਰ ਸ਼ਾਮ ਬਜਰੰਗ ਦਲ ਦੇ ਵਰਕਰਾਂ ਨੇ ਇੱਥੇ ਵਿਵੇਕ ਨਗਰ ਸਥਿਤ ਮਸਜਿਦ ਦੇ ਨੇੜੇ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਸੀ ਅਤੇ ਪਾਕਿਸਤਾਨ ਦਾ ਝੰਡਾ ਫੁੱਕਿਆ ਸੀ। ਇਸ ਦੌਰਾਨ ਮਸਜਿਦ 'ਚ ਮੌਜੂਦ ਉੱਤਰ ਪ੍ਰਦੇਸ਼ ਵਾਸੀ ਮੁਹੰਮਦ ਹਸਨ ਦੀ ਪ੍ਰਦਰਸ਼ਨਕਾਰੀਆਂ ਨਾਲ ਬਹਿਸ ਹੋ ਗਈ ਤਾਂ ਉਨ੍ਹਾਂ ਨੂੰ ਵਰਮਾ ਨੇ ਕਥਿਤ ਤੌਰ 'ਤੇ ਥੱਪੜ ਮਾਰ ਦਿੱਤਾ ਸੀ।
ਨਿਊਯਾਰਕ ਟਾਈਮਜ਼ ਨੇ ਯੂ. ਪੀ. ਦੇ ਮੁੱਖ ਮੰਤਰੀ ਨੂੰ ਦੱਸਿਆ 'ਅੱਤਵਾਦੀ'!
NEXT STORY