ਨਵੀਂ ਦਿੱਲੀ, (ਅਨਸ)- ਜਸਟਿਸ ਹਰੀਸ਼ ਟੰਡਨ ਨੂੰ ਉੜੀਸਾ ਹਾਈ ਕੋਰਟ ਦਾ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਕਾਨੂੰਨ ਮੰਤਰਾਲਾ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਉਹ ਇਸ ਵੇਲੇ ਕਲਕੱਤਾ ਹਾਈ ਕੋਰਟ ’ਚ ਜੱਜ ਵਜੋਂ ਸੇਵਾਵਾਂ ਦੇ ਰਹੇ ਹਨ।
ਇਸ ਮਹੀਨੇ ਦੇ ਸ਼ੁਰੂ ’ਚ ਸੁਪਰੀਮ ਕੋਰਟ ਦੀ ਕਾਲੇਜੀਅਮ ਨੇ ਉੜੀਸਾ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਅਹੁਦੇ ਲਈ ਉਨ੍ਹਾਂ ਦੇ ਨਾਂ ਦੀ ਸਿਫ਼ਾਰਸ਼ ਕੀਤੀ ਸੀ। ਜਨਵਰੀ ’ਚ ਜਸਟਿਸ ਚੱਕਰਧਾਰੀ ਸ਼ਰਨ ਸਿੰਘ ਦੀ ਸੇਵਾਮੁਕਤੀ ਤੋਂ ਬਾਅਦ ਹਾਈ ਕੋਰਟ ਦੇ ਚੀਫ ਜਸਟਿਸ ਦਾ ਅਹੁਦਾ ਖਾਲੀ ਪਿਅਾ ਸੀ। ਜਸਟਿਸ ਟੰਡਨ ਨੂੰ ਅਪ੍ਰੈਲ 2010 ’ਚ ਕਲਕੱਤਾ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ।
ਭਾਰਤ 'ਚ ਆਪਣਾ ਪਹਿਲਾ R&D ਕੇਂਦਰ ਸਥਾਪਤ ਕਰੇਗਾ Toyota, ਬੈਂਗਲੁਰੂ ਤੋਂ ਹੋਵੇਗੀ ਸ਼ੁਰੂਆਤ
NEXT STORY