ਨਵੀਂ ਦਿੱਲੀ (ਏਜੰਸੀਆਂ) – ਚੀਫ ਜਸਟਿਸ ਸੰਜੀਵ ਖੰਨਾ ਨੇ ਜਸਟਿਸ ਯਸ਼ਵੰਤ ਵਰਮਾ ਖਿਲਾਫ ਦੋਸ਼ਾਂ ਦੀ ਜਾਂਚ ਲਈ 3 ਮੈਂਬਰੀ ਕਮੇਟੀ ਗਠਿਤ ਕੀਤੀ। ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਡੀ. ਕੇ. ਉਪਾਧਿਅਾਏ ਤੋਂ ਰਿਪੋਰਟ ਮਿਲਣ ਤੋਂ ਬਾਅਦ ਚੀਫ ਜਸਟਿਸ ਨੇ ਅੰਦਰੂਨੀ ਜਾਂਚ ਦੇ ਹੁਕਮ ਦਿੱਤੇ। ਚੀਫ ਜਸਟਿਸ ਸੰਜੀਵ ਖੰਨਾ ਨੇ ਨਾਲ ਹੀ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਨੂੰ ਜਸਟਿਸ ਯਸ਼ਵੰਤ ਵਰਮਾ ਨੂੰ ਕੋਈ ਨਿਅਾਇਕ ਕੰਮ ਨਾ ਸੌਂਪਣ ਲਈ ਕਿਹਾ। ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਵਲੋਂ ਪੇਸ਼ ਰਿਪੋਰਟ, ਜਸਟਿਸ ਯਸ਼ਵੰਤ ਵਰਮਾ ਦਾ ਜਵਾਬ, ਹੋਰ ਦਸਤਾਵੇਜ਼ ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਜਾਣਗੇ।
ਦਿੱਲੀ ਹਾਈ ਕੋਰਟ ਦੇ ਸੀਨੀਅਰ ਜੱਜ ਯਸ਼ਵੰਤ ਵਰਮਾ ਉਸ ਸਮੇਂ ਚਰਚਾ ਵਿਚ ਅਾਏ ਜਦੋਂ ਉਨ੍ਹਾਂ ਦੇ ਸਰਕਾਰੀ ਿਨਵਾਸ ਵਿਚ ਅੱਗ ਲੱਗਣ ਦੌਰਾਨ ਵੱਡੇ ਪੈਮਾਨੇ ’ਤੇ ਨਕਦੀ ਮਿਲਣ ਦੀ ਖਬਰ ਸਾਹਮਣੇ ਅਾਈ। ਦਰਅਸਲ 14 ਮਾਰਚ ਨੂੰ ਹੋਲੀ ਵਾਲੀ ਰਾਤ ਜਸਟਿਸ ਵਰਮਾ ਦੇ ਲੁਟੀਅੰਸ ਦਿੱਲੀ ਸਥਿਤ ਸਰਕਾਰੀ ਨਿਵਾਸ ਵਿਚ ਅੱਗ ਲੱਗਣ ਦੀ ਘਟਨਾ ਵਾਪਰੀ। ਜਸਟਿਸ ਯਸ਼ਵੰਤ ਵਰਮਾ ਉਦੋਂ ਘਰ ਵਿਚ ਨਹੀਂ ਸਨ ਅਤੇ ਕਿਸੇ ਕੰਮ ਲਈ ਦਿੱਲੀ ਤੋਂ ਬਾਹਰ ਗਏ ਸਨ।
ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਸੰਜੀਵ ਖੰਨਾ ਨੂੰ ਸੌਂਪੀ ਰਿਪੋਰਟ
ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀ. ਕੇ. ਉਪਾਧਿਆਏ ਨੇ ਜਸਟਿਸ ਯਸ਼ਵੰਤ ਵਰਮਾ ਦੇ ਸਰਕਾਰੀ ਨਿਵਾਸ ਤੋਂ ਕਥਿਤ ਰੂਪ ’ਚ ਨਕਦੀ ਦੀ ਬਰਾਮਦਗੀ ਦੇ ਮਾਮਲੇ ’ਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਨੂੰ ਇਕ ਰਿਪੋਰਟ ਸੌਂਪੀ ਹੈ।
ਜਸਟਿਸ ਉਪਾਧਿਆਏ ਨੇ ਘਟਨਾ ਸੰਬੰਧੀ ਸਬੂਤ ਤੇ ਜਾਣਕਾਰੀ ਇਕੱਠੀ ਕਰਨ ਲਈ ਇਕ ਅੰਦਰੂਨੀ ਜਾਂਚ ਪ੍ਰਕਿਰਿਆ ਸ਼ੁਰੂ ਕੀਤੀ ਸੀ । ਉਨ੍ਹਾਂ ਸ਼ੁੱਕਰਵਾਰ ਆਪਣੀ ਰਿਪੋਰਟ ਸੌਂਪੀ।
ਸੁਪਰੀਮ ਕੋਰਟ ਦੀ ਕਾਲੇਜੀਅਮ ਵੱਲੋਂ ਰਿਪੋਰਟ ਦੀ ਜਾਂਚ ਕੀਤੀ ਜਾਏਗੀ । ਉਸ ਤੋਂ ਬਾਅਦ ਰੋਈ ਕਾਰਵਾਈ ਹੋ ਸਕਦੀ ਹੈ। 14 ਮਾਰਚ ਨੂੰ ਹੋਲੀ ਵਾਲੀ ਰਾਤ ਲਗਭਗ 11.35 ਵਜੇ ਲੁਟੀਅਨਜ਼ ਦਿੱਲੀ ’ਚ ਜਸਟਿਸ ਵਰਮਾ ਦੇ ਘਰ ’ਚ ਅੱਗ ਲੱਗਣ ਤੋਂ ਬਾਅਦ ਫਾਇਰ ਫਾਈਟਰ ਅੱਗ ਬੁਝਾਉਣ ਲਈ ਪਹੁੰਚੇ ਸਨ। ਇਸ ਦੌਰਾਨ ਉੱਥੋਂ ਵੱਡੀ ਗਿਣਤੀ ’ਚ ਨਕਦੀ ਮਿਲਣ ਦੀ ਖ਼ਬਰ ਹੈ।
ਜਦੋਂ ATM ’ਚੋਂ ਨਿਕਲਣ ਲੱਗੇ 500-500 ਦੇ ਨਕਲੀ ਨੋਟ
NEXT STORY