ਸ਼ਾਹਜਹਾਂਪੁਰ – ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ਵਿਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਐੱਸ. ਬੀ. ਆਈ. ਦੇ ਏ. ਟੀ. ਐੱਮ. ਵਿਚੋਂ ਨਕਲੀ ਨੋਟ ਨਿਕਲਣ ਲੱਗੇ। ਇਕ ਨਹੀਂ ਕਈ ਗਾਹਕਾਂ ਨੇ ਜਿਵੇਂ ਹੀ ਕਾਰਡ ਪਾਇਆ ਤਾਂ ਏ. ਟੀ. ਐੱਮ. ਰਿਜ਼ਰਵ ਬੈਂਕ ਆਫ ਇੰਡੀਆ ਦੀ ਬਜਾਏ ਮਨੋਰੰਜਨ ਬੈਂਕ ਲਿਖੇ ਨੋਟ ਕੱਢਣ ਲੱਗਾ।
ਪੁਲਸ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਪਰ ਕਾਫੀ ਦੇਰ ਤੱਕ ਉਹ ਮੰਨਣ ਲਈ ਤਿਆਰ ਹੀ ਨਹੀਂ ਹੋਈ ਪਰ ਜਦੋਂ ਪੁਲਸ ਨੇ ਖੁਦ ਆਪਣੀਆਂ ਅੱਖਾਂ ਨਾਲ ਨਕਲੀ ਨੋਟ ਨਿਕਲਦੇ ਦੇਖੇ ਤਾਂ ਜਾ ਕੇ ਭਰੋਸਾ ਹੋਇਆ। ਇਸ ਤੋਂ ਬਾਅਦ ਏ. ਟੀ. ਐੱਮ. ਨੂੰ ਤੁਰੰਤ ਬੰਦ ਕਰਵਾ ਦਿੱਤਾ ਗਿਆ। ਏ. ਟੀ. ਐੱਮ. ਵਿਚੋਂ ਨਕਲੀ ਨੋਟ ਨਿਕਲਣ ਦੀ ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ। ਕਲਾਨ ਨਗਰ ਦੇ ਥਾਣਾ ਮੋੜ ਵਾਸੀ ਸੁਮਿਤ ਗੁਪਤਾ ਐੱਸ. ਬੀ. ਆਈ. ਦੇ ਏ. ਟੀ. ਐੱਮ. ਵਿਚੋਂ ਰੁਪਏ ਕੱਢਣ ਸ਼ਾਮ ਨੂੰ ਗਏ। 10,000 ਰੁਪਏ ਦੀ ਟ੍ਰਾਂਜੈਕਸ਼ਨ ਕੀਤੀ। 4 ਨੋਟ ਨਕਲੀ ਨਿਕਲੇ।
ਸ਼ਹਿਰ ਦੇ ਹੀ ਵਿਕਰਪੁਰ ਰੋਡ ਵਾਸੀ ਆਕਾਸ਼ ਸ਼੍ਰੀਵਾਸਤਵ ਨੇ 3000 ਰੁਪਏ ਕੱਢੇ, ਇਕ ਨੋਟ ਨਕਲੀ ਨਿਕਲਿਆ। ਦੋਵਾਂ ਪੀੜਤਾਂ ਨੇ ਥਾਣੇ ਵਿਚ ਸ਼ਿਕਾਇਤ ਕੀਤੀ। ਸ਼ਨੀਵਾਰ ਸਵੇਰੇ ਚਾਂਦਪੁਰ ਇੱਟ ਭੱਠੇ ’ਤੇ ਰਹਿਣ ਵਾਲੇ ਬਿਹਾਰ ਦੇ ਵਿੱਕੀ ਨੇ 7500 ਰੁਪਏ ਕੱਢੇ। ਇਕ ਨੋਟ ਨਕਲੀ ਨਿਕਲਿਆ। ਸ਼ਹਿਰ ਦੀ ਸ਼ਾਮ ਮਿੱਲ ਨੇੜੇ ਰਹਿਣ ਵਾਲੇ ਸ਼ਿਵ ਕੁਮਾਰ ਨੇ 10,000 ਰੁਪਏ ਕੱਢੇ, ਜਿਨ੍ਹਾਂ ਵਿਚੋਂ 2 ਨੋਟ ਨਕਲੀ ਨਿਕਲੇ। 18 ਘੰਟਿਆਂ ਵਿਚ ਨਕਲੀ ਨੋਟ ਨਿਕਲਣ ਦੀਆਂ 4 ਸ਼ਿਕਾਇਤਾਂ ਮਿਲੀਆਂ।
ਸੁਪਰੀਮ ਕੋਰਟ ਦੇ ਜਸਟਿਸ ਭੂਈਆਂ ਬੋਲੇ, 'ਘਰਾਂ ਨੂੰ ਢਾਹੁਣਾ ਸੰਵਿਧਾਨ 'ਤੇ ਬੁਲਡੋਜ਼ਰ ਚਲਾਉਣ ਦੇ ਬਰਾਬਰ'
NEXT STORY