ਬਿਜ਼ਨੌਰ— ਅਜਿਹਾ ਮੰਨਿਆ ਜਾਂਦਾ ਹੈ ਕਿ ਮਾਂ ਭਗਵਾਨ ਦਾ ਧਰਤੀ 'ਤੇ ਦੂਜਾ ਰੂਪ ਹੈ। ਉਸੀ ਮਾਂ ਨੂੰ ਜਦੋਂ ਕੋਈ ਕਲਯੁੱਗੀ ਬੇਟਾ ਮੌਤ ਦੀ ਨੀਂਦ ਸੁਆ ਦਿੰਦਾ ਹੈ ਤਾਂ ਇਹ ਗੱਲ ਅਸਹਿਣ ਹੋ ਜਾਂਦੀ ਹੈ। ਤਾਜ਼ਾ ਮਾਮਲਾ ਬਿਜਨੌਰ ਜ਼ਿਲੇ ਦਾ ਹੈ। ਜਿੱਥੇ ਇਕ ਕਲਯੁੱਗੀ ਬੇਟੇ ਨੇ ਜਨਮ ਦੇਣ ਵਾਲੀ ਮਾਂ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ। ਜਿਸ ਦੇ ਚੱਲਦੇ ਮਾਂ ਨੇ ਮੌਕੇ 'ਤੇ ਹੀ ਦਮ ਤੌੜ ਦਿੱਤਾ।
ਜਾਣਕਾਰੀ ਮੁਤਾਬਕ ਮਾਮਲਾ ਥਾਣਾ ਹਲਦੌਰ ਦੇ ਨਸੀਰਪੁਰ ਇਲਾਕੇ ਦਾ ਹੈ। ਇੱਥੇ ਐਤਵਾਰ ਰਾਤ ਨੂੰ ਮਾਮੂਲੀ ਝਗੜੇ 'ਤੇ ਬੇਟੇ ਵਿਵੇਕ ਨੇ ਮਾਂ ਸੁਮਨ 'ਤੇ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ 5 ਚਲਾ ਦਿੱਤੀਆਂ। ਜਿਸ ਦੇ ਚੱਲਦੇ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵਿਵੇਕ ਹਿੰਦੂ ਨੌਜਵਾਨ ਵਾਹਨੀ ਦਾ ਬਲਾਕ ਪ੍ਰਧਾਨ ਹੈ। ਉਸ ਦੇ ਪਿਤਾ ਭਾਜਪਾ ਵਿਧਾਨਕ ਦੇ ਪ੍ਰਤੀਨਿਧੀ ਹਨ।
ਪੁਲਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਦੋਸ਼ੀ ਵਿਅਕਤੀ ਨੂੰ ਲਾਇਸੈਂਸੀ ਬੰਦੂਕ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਇਸ ਮਾਮਲੇ 'ਚ ਐਸ.ਪੀ ਵਿਸ਼ਵਜੀਤ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਇਕ ਵਿਅਕਤੀ ਨੇ ਆਪਣੀ ਮਾਂ ਨੂੰ ਗੋਲੀਆਂ ਮਾਰ ਦਿੱਤੀਆਂ। ਉਨ੍ਹਾਂ ਨੇ ਦੱਸਿਆ ਕਿ ਮਾਮੂਲੀ ਝਗੜੇ 'ਚ ਵਿਅਕਤੀ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਖੋਹਣ ਦੌਰਾਨ ਉਸ ਦੀ ਮਾਂ ਨੂੰ ਗੋਲੀ ਲੱਗ ਗਈ। ਕਰੀਬ 5 ਗੋਲੀਆਂ ਚਲੀਆਂ। ਪਰਿਵਾਰਕ ਮੈਬਰਾਂ ਦੀ ਸ਼ਿਕਾਇਤ 'ਤੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸੋਨੂੰ ਪੰਜਾਬਣ ਇਸ ਤਰ੍ਹਾਂ ਚਲਾਉਂਦੀ ਸੀ ਦੇਹ ਵਪਾਰ ਦਾ ਧੰਦਾ
NEXT STORY