ਭੋਪਾਲ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੀ ਕੈਬਨਿਟ ਦੇ ਮੈਂਬਰਾਂ ਨੂੰ ਸਹੁੰ ਮੰਗਲਵਾਰ ਨੂੰ ਚੁਕਾਈ ਜਾਵੇਗੀ, ਹਾਲਾਂਕਿ ਮੰਤਰੀਆਂ ਦੇ ਨਾਵਾਂ ਨੂੰ ਲੈ ਕੇ ਅਜੇ ਵੀ ਕਾਂਗਰਸ 'ਚ ਸਲਾਹ-ਮਸ਼ਵਰਾ ਚਲ ਰਿਹਾ ਹੈ। ਸੂਬੇ ਦੇ ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਰੋਹ ਰਾਜਭਵਨ 'ਚ ਮੰਗਲਵਾਰ ਦੁਪਹਿਰ 3 ਵਜੇ ਹੋਵੇਗਾ। ਇਸ ਨੂੰ ਧਿਆਨ ਵਿਚ ਰੱਖ ਕੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕਾਂਗਰਸ ਸੂਤਰਾਂ ਮੁਤਾਬਕ ਕਮਲਨਾਥ ਅੱਜ ਦਿੱਲੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਕਮਲਨਾਥ ਤੋਂ ਇਲਾਵਾ ਸੀਨੀਅਰ ਨੇਤਾ ਦਿਗਵਿਜੇ ਸਿੰਘ ਅਤੇ ਜੋਤੀਤਿਰਾਦਿੱਤਿਆ ਸਿੰਧੀਆ ਵੀ ਦਿੱਲੀ ਵਿਚ ਹਨ। ਇਨ੍ਹਾਂ ਨੇਤਾਵਾਂ ਦੀ ਵੀ ਗਾਂਧੀ ਨਾਲ ਮੁਲਾਕਾਤ ਹੋ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਮੁੱਖ ਮੰਤਰੀ ਅਤੇ ਇਹ ਨੇਤਾ ਅੱਜ ਵੀ ਸੀਨੀਅਰ ਪਾਰਟੀ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕਰਨਗੇ।
ਦੱਸਣਯੋਗ ਹੈ ਕਿ ਕਮਲਨਾਥ ਨੇ 17 ਦਸੰਬਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮਹੱਤਵਪੂਰਨ ਫਾਈਲਾਂ ਨਿਪਟਾਈਆਂ ਅਤੇ ਅਧਿਕਾਰੀਆਂ ਨੂੰ ਹੋਰ ਜ਼ਰੂਰੀ ਨਿਰਦੇਸ਼ ਦੇ ਕੇ 20 ਦਸੰਬਰ ਦੀ ਰਾਤ ਦਿੱਲੀ ਰਵਾਨਾ ਹੋ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਕਮਲਨਾਥ ਸਾਰੇ ਮੁੱਦਿਆਂ 'ਤੇ ਆਖਰੀ ਫੈਸਲੇ ਤੋਂ ਬਾਅਦ ਭੋਪਾਲ ਪਰਤਣਗੇ। ਸੂਬਾ ਵਿਧਾਨ ਸਭਾ ਵਿਚ 230 ਮੈਂਬਰਾਂ ਦੇ ਮਾਨ ਨਾਲ ਮੰਤਰੀਆਂ ਦੀ ਗਿਣਤੀ 35 ਹੋ ਸਕਦੀ ਹੈ, ਜਿਸ ਵਿਚ ਮੁੱਖ ਮੰਤਰੀ ਵੀ ਸ਼ਾਮਲ ਹਨ। ਇਕ ਅਨੁਮਾਨ ਮੁਤਾਬਤ ਕਮਲਨਾਥ ਦੇ ਕੈਬਨਿਟ 'ਚ 20 ਤੋਂ ਵਧ ਮੰਤਰੀ ਹੋਣਗੇ। ਮੰਤਰੀਆਂ ਦੇ ਬਾਕੀ ਅਹੁਦੇ ਰਣਨੀਤਕ ਤੌਰ 'ਤੇ ਖਾਲੀ ਰੱਖੇ ਜਾਣਗੇ। ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਹੋਰ ਸਮੀਕਰਨਾਂ ਨੂੰ ਦੇਖ ਕੇ ਨੇਤਾਵਾਂ ਅਤੇ ਵਿਧਾਇਕਾਂ ਨੂੰ ਮੰਤਰੀ ਬਣਾਉਣ ਦੇ ਮੁੱਦੇ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਲੀਡਰਸ਼ਿਪ ਨੂੰ ਹਾਰ ਦੀ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ : ਨਿਤਿਨ ਗਡਕਰੀ
NEXT STORY