ਬੈਂਗਲੁਰੂ (ਵਾਰਤਾ)— ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਲਾਕਡਾਊਨ ਤੋਂ ਪ੍ਰਭਾਵਿਤ ਲੋਕਾਂ ਲਈ ਸ਼ੁੱਕਰਵਾਰ ਭਾਵ ਅੱਜ ਤੀਜੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਰਾਹਤ ਪੈਕੇਜ 'ਚ ਕਿਸਾਨਾਂ ਅਤੇ ਆਸ਼ਾ ਵਰਕਰਾਂ ਨੂੰ ਰਾਹਤ ਦਿੱਤੀ ਗਈ, ਜੋ ਕਿ ਕੋਵਿਡ-19 ਵਿਰੁੱਧ ਲੜਾਈ 'ਚ ਸਭ ਤੋਂ ਅੱਗੇ ਰਹਿੰਦੀਆਂ ਹਨ। ਉਨ੍ਹਾਂ ਨੇ ਇਸ ਦੇ ਨਾਲ ਹੀ ਆਸ਼ਾ ਵਰਕਰਾਂ ਦੀ ਸ਼ਲਾਘਾ ਕੀਤੀ ਹੈ।
ਯੇਦੀਯੁਰੱਪਾ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੱਕੀ ਦਾ ਉਤਪਾਦਨ ਕਰਨ ਵਾਲੇ 10 ਲੱਖ ਤੋਂ ਵਧੇਰੇ ਕਿਸਾਨਾਂ ਅਤੇ ਕੁਦਰਤੀ ਆਫਤਾਂ ਕਾਰਨ ਆਪਣੀਆਂ ਭੇਡਾਂ ਤੇ ਬਕਰੀਆਂ ਨੂੰ ਗੁਆਉਣ ਵਾਲਿਆਂ ਦੀ ਮਦਦ ਲਈ ਕਰੀਬ 500 ਕਰੋੜ ਰੁਪਏ ਨਿਸ਼ਚਿਤ ਕੀਤੇ ਗਏ ਹਨ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਸੂਬੇ 'ਚ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਮੋਹਰੇ ਰਹਿ ਕੇ ਕੰਮ ਕਰਨ ਵਾਲੀਆਂ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਵਰਕਰ (ਆਸ਼ਾ ਵਰਕਰਾਂ) ਦੇ ਬੈਂਕ ਖਾਤਿਆਂ ਵਿਚ 3,000 ਰੁਪਏ ਪਾਏ ਜਾਣਗੇ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਸੂਬੇ ਦੀ ਵਿੱਤੀ ਸਥਿਤੀ ਚੰਗੀ ਨਾ ਹੋਣ ਦੇ ਬਾਵਜੂਦ ਸੰਕਟ 'ਚ ਪਏ ਲੋਕਾਂ ਲਈ ਪਿਛਲੇ ਹਫਤੇ ਵੀ ਰਾਹਤ ਪੈਕੇਜਾਂ ਦਾ ਐਲਾਨ ਕਰ ਚੁੱਕੇ ਹਨ। ਪਹਿਲਾਂ ਪੈਕੇਜ 1,610 ਕਰੋੜ ਰੁਪਏ ਦਾ ਸੀ ਅਤੇ ਦੂਜਾ 162 ਕਰੋੜ ਰੁਪਏ ਦਾ ਸੀ। ਇਹ ਹੁਣ ਤੀਜਾ ਰਾਹਤ ਪੈਕੇਜ ਹੈ।
18 ਮਈ ਤੱਕ ਖੁੱਲ੍ਹੇਗਾ ਲੇਹ-ਮਨਾਲੀ ਹਾਈਵੇਅ: ਬੀ.ਆਰ.ਓ
NEXT STORY