ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਬੜਗਾਮ ਜ਼ਿਲੇ 'ਚ ਤਾਇਨਾਤ ਇਕ ਪੁਲਸਕਰਮੀ ਆਪਣੀ ਸਰਕਾਰੀ ਬੰਦੂਕ ਨਾਲ ਗਾਇਬ ਹੈ। ਅਚਾਨਕ ਇਸ ਤਰ੍ਹਾਂ ਲਾਪਤਾ ਹੋਣ 'ਤੇ ਪੁਲਸ ਵਿਭਾਗ ਨੂੰ ਸ਼ੱਕ ਹੈ ਕਿ ਉਸ ਨੇ ਪੁਲਸ ਸੇਵਾ ਛੱਡ ਦਿੱਤੀ ਹੈ।
ਪੁਲਸ ਕਰਮੀ ਦੇ ਗਾਇਬ ਹੋਣ ਦੀ ਜਾਣਕਾਰੀ ਬੁੱਧਵਾਰ ਨੂੰ ਇਥੇ ਪੁਲਸ ਅਧਿਕਾਰੀ ਨੇ ਦਿੱਤੀ। ਪੁਲਸ ਮੁਤਾਬਕ, ਬੜਗਾਮ ਜ਼ਿਲੇ 'ਚ ਪਖੇਰਪੁਰਾ ਪੁਲਸ ਚੌਂਕੀ 'ਚ ਤਾਇਨਾਤ ਕਾਂਸਟੇਬਲ ਤਾਰਿਕ ਅਹਿਮਦ ਭੱਟ ਮੰਗਲਵਾਰ ਦੀ ਸ਼ਾਮ ਤੋਂ ਕੰਮ 'ਤੇ ਵਾਪਸ ਨਹੀਂ ਆਇਆ। ਪੁਲਸ ਦੀ ਇਸ ਚੌਂਕੀ ਤੋਂ ਭੱਟ ਦੀ ਸਰਵਿਸ ਬੰਦੂਕ ਅਤੇ ਗੋਲਾ-ਬਾਰੂਦ ਵੀ ਗਾਇਬ ਹੈ। ਪੁਲਸ ਉਸ ਦੀ ਭਾਲ ਕਰ ਰਹੀ ਹੈ।
ਵਾਰਾਣਸੀ: ਗੰਗਾ ਘਾਟ ਦੇ ਕਿਨਾਰਿਆਂ 'ਤੇ ਟਾਇਲਟ ਕਰਨ ਵਾਲਿਆਂ 'ਤੇ ਹੋਵੇਗੀ ਕਾਰਵਾਈ
NEXT STORY