ਨਵੀਂ ਦਿੱਲੀ (ਭਾਸ਼ਾ)— ਉੱਚ ਸਿੱਖਿਆ ਸੰਸਥਾਵਾਂ 'ਚ ਕਸ਼ਮੀਰੀ ਪ੍ਰਵਾਸੀ ਦੇ ਬੱਚਿਆਂ ਨੂੰ ਦਾਖਲੇ 'ਚ ਮਿਲਣ ਵਾਲੀ ਛੋਟ ਹੁਣ ਘਾਟੀ 'ਚ ਰਹਿ ਰਹੇ ਕਸ਼ਮੀਰੀ ਪੰਡਤਾਂ ਨੂੰ ਵੀ ਦਿੱਤੀ ਜਾਵੇਗੀ। ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ 'ਤੇ ਵਿਚਾਰ ਕੀਤਾ ਗਿਆ।
ਗ੍ਰਹਿ ਮੰਤਰਾਲੇ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨਾਲ ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਦੇਸ਼ ਦੇ ਹੋਰ ਹਿੱਸਿਆਂ 'ਚ ਸਥਿਤ ਉੱਚ ਸਿੱਖਿਆ ਸੰਸਥਾਵਾਂ 'ਚ ਦਾਖਲੇ ਲਈ ਜੋ ਛੋਟ ਕਸ਼ਮੀਰੀ ਪ੍ਰਵਾਸੀਆਂ ਦੇ ਬੱਚਿਆਂ ਨੂੰ ਮਿਲੇਗੀ, ਉਹ ਗੈਰ-ਪ੍ਰਵਾਸੀ ਕਸ਼ਮੀਰੀ ਪੰਡਤਾਂ ਜਾਂ ਕਸ਼ਮੀਰੀ ਹਿੰਦੂ ਪਰਿਵਾਰਾਂ ਲਈ ਵੀ ਦਿੱਤੀ ਜਾਵੇਗੀ।
ਤਕਨੀਕੀ ਅਤੇ ਪੇਸ਼ੇਵਰ ਪਾਠਕ੍ਰਮ ਕਰਾਉਣ ਵਾਲੀਆਂ ਸੰਸਥਾਵਾਂ 'ਚ ਮੈਰਿਟ ਕੋਟੇ 'ਚ ਘੱਟੋ-ਘੱਟ ਇਕ ਸੀਟ ਰਾਖਵੀਂ ਰੱਖਣਾ ਸ਼ਾਮਲ ਹੈ। ਅਧਿਕਾਰੀ ਨੇ ਕਿਹਾ ਕਿ ਕਸ਼ਮੀਰੀ ਪ੍ਰਵਾਸੀਆਂ ਲਈ ਨਿਵਾਸ ਸਰਟੀਫਿਕੇਟ ਦੀ ਲੋੜ ਨਹੀਂ ਹੁੰਦੀ ਪਰ ਘਾਟੀ 'ਚ ਰਹਿ ਰਹੇ ਕਸ਼ਮੀਰੀ ਪੰਡਤਾਂ ਜਾਂ ਕਸ਼ਮੀਰੀ ਹਿੰਦੂ ਪਰਿਵਾਰਾਂ ਨੂੰ ਇਹ ਛੋਟ ਪਾਉਣ ਲਈ ਨਿਵਾਸ ਸਰਟੀਫਿਕੇਟ ਦਿਖਾਉਣਾ ਜ਼ਰੂਰੀ ਹੋਵੇਗਾ।
ਕਮਲੇਸ਼ ਤਿਵਾੜੀ ਕਤਲਕਾਂਡ : ਚਾਕੂ ਨਾਲ 15 ਵਾਰ, ਫਿਰ ਮਾਰੀ ਗਈ ਸੀ ਗੋਲੀ
NEXT STORY