ਅਹਿਮਦਾਬਾਦ (ਭਾਸ਼ਾ)- ਅਹਿਮਦਾਬਾਦ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਦੇ ਸੰਬੰਧ 'ਚ 'ਅਪਮਾਨਜਨਕ' ਟਿੱਪਣੀ ਨੂੰ ਲੈ ਕੇ ਅਪਰਾਧਕ ਮਾਣਹਾਨੀ ਦੇ ਮਾਮਲੇ 'ਚ 13 ਜੁਲਾਈ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਆਮ ਆਦਮੀ ਪਾਰਟੀ (ਆਪ) ਦੇ ਦੋਹਾਂ ਨੇਤਾਵਾਂ ਨੂੰ ਇਸ ਤੋਂ ਪਹਿਲਾਂ ਮੈਟਰੋਪੋਲਿਟਨ ਅਦਾਲਤ ਨੇ 7 ਜੂਨ ਨੂੰ ਦੇ ਉਸ ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਕੀਤਾ ਸੀ। ਗੁਜਰਾਤ ਯੂਨੀਵਰਸਿਟੀ (ਜੀ.ਯੂ) ਨੇ ਦੋਹਾਂ ਖ਼ਿਲਾਫ਼ ਮਾਮਲਾ ਦਾਇਰ ਕਰਵਾਇਆ ਹੈ। ਕੇਜਰੀਵਾਲ ਅਤੇ ਸੰਜੇ ਸਿੰਘ ਵਲੋਂ ਬੁੱਧਵਾਰ ਨੂੰ ਪੇਸ਼ ਹੋਏ ਉਨ੍ਹਾਂ ਦੇ ਵਕੀਲਾਂ ਨੇ ਐਡੀਸ਼ਨਲ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਜਯੇਸ਼ ਚੋਵਟੀਆ ਦੀ ਅਦਾਲਤ 'ਚ ਆਪਣੇ-ਆਪਣੇ ਮੁਵਕਿਲਾਂ ਦੀ ਪੇਸ਼ੀ ਤੋਂ ਛੋਟ ਦੀ ਅਪੀਲ ਕਰਦੇ ਹੋਏ ਇਕ ਅਰਜ਼ੀ ਦਿੱਤੀ ਅਤੇ ਸ਼ਿਕਾਇਤ ਨਾਲ ਸੰਬੰਧਤ ਦਸਤਾਵੇਜ਼ ਦੇਣ ਦੀ ਅਪੀਲ ਕੀਤੀ।
ਗੁਜਰਾਤ ਯੂਨੀਵਰਸਿਟੀ ਵਲੋਂ ਪੇਸ਼ ਹੋਏ ਵਕੀਲ ਅਮਿਤ ਨਾਇਰ ਨੇ ਕਿਹਾ,''ਕੇਜਰੀਵਾਲ ਅਤੇ ਸੰਜੇ ਸਿੰਘ ਵਲੋਂ ਉਨ੍ਹਾਂ ਦੇ ਵਕੀਲ ਅੱਜ ਅਦਾਲਤ 'ਚ ਪੇਸ਼ ਹੋਏ ਅਤੇ ਅਦਾਲਤੀ ਦਸਤਾਵੇਜ਼ ਦੇਣ ਦੀ ਅਪੀਲ ਕਰਦੇ ਹੋਏ ਅਰਜ਼ੀ ਦਿੱਤੀ ਹੈ। ਅਦਾਲਤ ਨੇ ਉਨ੍ਹਾਂ ਨੂੰ ਇਹ ਦਸਤਾਵੇਜ਼ ਮੁਹੱਈਆ ਕਰਵਾ ਦਿੱਤੇ, ਉਨ੍ਹਾਂ ਨੇ ਅੱਜ ਅਦਾਲਤ 'ਚ ਆਪਣੇ ਮੁਵਕਿਲਾਂ ਦੀ ਅਦਾਲਤ 'ਚ ਪੇਸ਼ੀ ਤੋਂ ਛੋਟ ਦੀ ਅਪੀਲ ਕਰਦੇ ਹੋਏ ਅਰਜ਼ੀ ਵੀ ਦਿੱਤੀ।'' ਉਨ੍ਹਾਂ ਨੇ ਕਿਹਾ ਕਿ ਅਦਾਲਤ ਨੇ ਪੇਸ਼ੀ ਤੋਂ ਛੋਟ ਦੀ ਅਰਜ਼ੀ ਸਵੀਕਾਰ ਕਰਦੇ ਹੋਏ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਖ਼ਿਲਾਫ਼ ਤੁਰੰਤ ਸੁਣਵਾਈ ਲਈ ਇਕ ਸਰਕੂਲਰ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਕਦੋਂ ਤੱਕ ਹਾਜ਼ਰ ਹੋ ਸਕਦੇ ਹਨ। ਪ੍ਰਤੀਵਾਦੀਆਂ ਨੇ ਕਿਹਾ ਕਿ ਉਹ ਪਟੀਸ਼ਨ ਨੂੰ ਲੈ ਕੇ ਬਿਆਨ ਦਰਜ ਕਰਵਾਉਣ ਲਈ 13 ਜੁਲਾਈ ਨੂੰ ਹਾਜ਼ਰ ਹੋਣਗੇ।
ਕੇਜਰੀਵਾਲ ਨੇ ਦਿੱਲੀ 'ਚ ਅਪਰਾਧਾਂ ਨੂੰ ਲੈ ਕੇ ਉੱਪ ਰਾਜਪਾਲ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY