ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇਥੇ ਆਈ.ਪੀ. ਡਿਪੂ ਤੋਂ ਪਹਿਲੀ ਇਲੈਕਟ੍ਰਿਕ ਬੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਅਤੇ ਕਿਹਾ ਕਿ ਦਿੱਲੀ ਦੀਆਂ ਸੜਕਾਂ ’ਤੇ ਅੱਜ ਤੋਂ ਪਹਿਲੀ ਇਲੈਕਟ੍ਰਿਕ ਬੱਸ ਚਲਣੀ ਸ਼ੁਰੂ ਹੋ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਦਿੱਲੀ ਦੀ ਪਹਿਲੀ ਇਲੈਕਟ੍ਰਿਕ ਬੱਸ ਸੜਕ ’ਤੇ ਉਤਰੀ ਹੈ। ਅੱਜ ਦਾ ਦਿਨ ਕਈ ਮਾਇਨਿਆਂ ’ਚ ਬਹੁਤ ਮਹੱਤਵਪੂਰਨ ਹੈ। ਸਭ ਤੋਂ ਪਹਿਲਾਂ ਦਿੱਲੀ ’ਚ ਟ੍ਰਾਂਸਪੋਰਟ ਦੇ ਖੇਤਰ ’ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਬਿਜਲੀ ਨਾਲ ਚੱਲਣ ਵਾਲੀ ਪਹਿਲੀ ਬੱਸ ਸੜਕ ’ਤੇ ਉਤਰੀ ਹੈ।
ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਆਉਣ ਵਾਲੇ ਸਾਲਾਂ ’ਚ ਜਿਵੇਂ-ਜਿਵੇਂ ਪੁਰਾਣੀਆਂ ਬੱਸਾਂ ਹਟਦੀਆਂ ਜਾਣਗੀਆਂ, ਤਿਵੇਂ-ਤਿਵੇਂ ਇਲੈਕਟ੍ਰਿਕ ਬੱਸਾਂ ਦਿੱਲੀ ਦੀਆਂ ਸੜਕਾਂ ’ਤੇ ਆਉਂਦੀਆਂ ਜਾਣਗੀਆਂ। ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੀ ਦਿਸ਼ਾ ’ਚ ਇਹ ਬਹੁਤ ਹੀ ਮਹੱਤਵਪੂਰਨ ਕਦਮ ਹੈ। ਇਸ ਬੱਸ ਦੇ ਚੱਲਣ ਦੌਰਾਨ ਆਵਾਜ਼ ਨਹੀਂ ਆਉਂਦੀ ਅਤੇ ਇਸ ਬੱਸ ’ਚੋਂ ਬਿਲਕੁਲ ਵੀ ਧੂੰਆਂ ਨਹੀਂ ਨਿਕਲਦਾ।
ਉਨ੍ਹਾਂ ਕਿਹਾ ਕਿ ਅੱਜ ਪਹਿਲੀ ਇਲੈਕਟ੍ਰਿਕ ਬੱਸ ਸੜਕ ’ਤੇ ਉਤਰੀ ਹੈ ਅਤੇ ਸਾਨੂੰ ਉਮੀਦ ਹੈ ਕਿ ਅਪ੍ਰੈਲ 2022 ਤਕ 300 ਬੱਸਾਂ ਸੜਕ ’ਤੇ ਹੋਣਗੀਆਂ। ਇਸਤੋਂ ਬਾਅਦ ਸਾਡਾ ਟੀਚਾ ਅਗਲੇ ਕੁਝ ਸਾਲਾਂ ਦੇ ਅੰਦਰ ਦੋ ਹਜ਼ਾਰ ਹੋਰ ਇਲੈਕਟ੍ਰਿਕ ਬੱਸਾਂ ਲਿਆਉਣ ਦਾ ਹੈ।
ਇਹ ਵੀ ਪੜ੍ਹੋ– ਬਿਹਾਰ: ਪ੍ਰਕਾਸ਼ ਪੁਰਬ ਮਨਾ ਕੇ ਪੰਜਾਬ ਪਰਤ ਰਹੇ ਸਿੱਖ ਸ਼ਰਧਾਲੂਆਂ ਨਾਲ ਝੜਪ, ਕਈ ਜ਼ਖ਼ਮੀ
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ’ਚ ਇਕ ਹੋਰ ਵੱਡੀ ਗੱਲ ਇਹ ਹੋਈ ਹੈ ਕਿ 2011 ਤੋਂ ਬਾਅਦ ਅੱਜ ਤਕ ਡੀ.ਟੀ.ਸੀ. ਦੇ ਬੇੜੇ ’ਚ ਇਕ ਵੀ ਨਹੀਂ ਬੱਸ ਨਹੀਂ ਆਈ ਸੀ, ਕੋਈ-ਨਾ-ਕੋਈ ਗ੍ਰਹਿ ਲੱਗਾ ਹੋਇਆ ਸੀ। ਜਦੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸ ਵਿਚ ਤਰ੍ਹਾਂ-ਤਰ੍ਹਾਂ ਦੀਆਂ ਅੜਚਨਾਂ ਆ ਜਾਂਦੀਆਂ ਸਨ। ਮੈਂ ਸਮਝਦਾ ਹਾਂ ਕਿ 2011 ਤੋਂ ਬਾਅਦ ਅੱਜ ਡੀ.ਟੀ.ਸੀ. ਦੇ ਬੇੜੇ ’ਚ ਪਹਿਲੀ ਬੱਸ ਆ ਗਈ ਹੈ। ਇਹ ਬੱਸ ਕਲੱਸਟਰ ਦੇ ਬੇੜੇ ’ਚ ਸ਼ਾਮਲ ਨਹੀਂ ਹੈ। ਇਹ ਬੱਸ ਪੂਰੀ ਤਰ੍ਹਾਂ ਡੀ.ਟੀ.ਸੀ. ਦੇ ਅਧਿਕਾਰ ਖੇਤਰ ’ਚ ਹੈ।
ਇਹ ਬੱਸ 100 ਫੀਸਦੀ ਇਲੈਕਟ੍ਰਿਕ ਹੈ। ਇਹ ਬੱਸ ਉਨ੍ਹਾਂ 300 ਇਲੈਕਟ੍ਰਿਕ ਬੱਸਾਂ ’ਚ ਸ਼ਾਮਲ ਹੈ, ਜਿਨ੍ਹਾਂ ਨੂੰ ਡੀ.ਟੀ.ਸੀ. ਤਹਿਤ ਆਉਣ ਵਾਲੇ ਦਿਨਾਂ ’ਚ ਸ਼ਾਮਲ ਕੀਤਾ ਜਾਵੇਗਾ। ਇਹ 300 ਬੱਸਾਂ ਮੁੰਡੇਲਾ ਕਲਾਂ (100 ਬੱਸਾਂ), ਰਾਜਘਾਟ (50) ਅਤੇ ਰੋਹਿਣੀ ਸੈਕਟਰ-37 (150 ਬੱਸਾਂ) ਡਿਪੂ ਤੋਂ ਚੱਲਣਗੀਆਂ।
ਇਹ ਵੀ ਪੜ੍ਹੋ– ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਦਾ ਦਿਹਾਂਤ
ਇਹ ਵੀ ਪੜ੍ਹੋ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਸ਼ਹੂਰ ਕੱਥਕ ਡਾਂਸਰ ਬਿਰਜੂ ਮਹਾਰਾਜ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ
ਇਲੈਕਟ੍ਰਿਕ ਬੱਸ ਦੀਆਂ ਖੂਬੀਆਂ
- ਇਨ੍ਹਾਂ ਬੱਸਾਂ ’ਚ ਦਿਵਿਆਂਗ ਯਾਤਰੀਆਂ ਲਈ ਗੋਡਿਆਂ ਭਾਰ ਚੱਲਣ ਵਾਲਾ ਰੈਂਪ ਅਤੇ ਜਨਾਨੀਆਂ ਲਈ ਵਿਸ਼ੇਸ਼ ਗੁਲਾਬੀ ਸੀਟਾਂ ਹਨ।
- ਇਹ ਬੱਸਾਂ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਲੈਸ ਹਨ, ਜੋ ਕਸ਼ਮੀਰੀ ਗੇਟ ’ਤੇ ਇਕ ਟੂ-ਵੇਅ ਸੈਂਟਰਲ ਕਮਾਂਡ ਐਂਡ ਕੰਟਰੋਲ ਸੈਂਟਰ (ਸੀ.ਸੀ.ਸੀ.) ਨਾਲ ਜੁੜੀਆਂ ਹਨ।
- ਹਰੇਕ ਬੱਸ ’ਚ 10 ਪੈਨਿਕ ਬਟਨ ਅਤੇ ਇਕ ਹੂਟ ਹੈ।
- ਇਹ ਪਹਿਲੀ ਪ੍ਰੋਟੋਟਾਈਪ ਬੱਸ ਆਈ.ਪੀ. ਡਿਪੂ ਤੋਂ 27 ਕਿਲੋਮੀਟਰ ਲੰਬੇ ਰੂਟ ’ਤੇ ਚੱਲੇਗੀ।
- ਇਹ ਇਲੈਕਟ੍ਰਿਕ ਬੱਸ ਕਰੀਬ 1.5 ਘੰਟੇ ’ਚ ਪੂਰੀ ਚਾਰਜ ਹੋ ਜਾਵੇਗੀ।
- ਇਹ ਬੱਸ ਇਕ ਵਾਰ ਚਾਰਜ ਕਰਨ ’ਤੇ ਘੱਟੋ-ਘੱਟ 120 ਕਿਲੋਮੀਟਰ ਤਕ ਚੱਲੇਗੀ।
- ਇਲੈਕਟ੍ਰਿਕ ਬੱਸ ਆਈ.ਪੀ. ਡਿਪੂ ਤੋਂ ਆਈ.ਟੀ.ਓ. ਏ.ਜੀ.ਸੀ.ਆਰ., ਤਿਲਕ ਮਾਰਗ, ਮੰਡੀ ਹਾਊਸ, ਬਾਰਾਖੰਭਾ ਰੋਡ, ਕਨੋਟ ਪੈਲਸ, ਜਨਪੱਥ, ਰਾਜੇਸ਼ ਪਾਇਲਟ ਰੋਡ, ਪ੍ਰਿਥਵੀਰਾਜ ਰੋਡ, ਅਰਬਿੰਦੋ ਮਾਰਗ, ਸਫਦਰਜੰਗ, ਰਿੰਗ ਰੋਡ, ਸਾਊਥ ਐਕਸਟੈਂਸ਼ਨ, ਆਸ਼ਰਮ, ਭੋਗਲ, ਜੰਗਪੁਰਾ, ਇੰਡੀਆ ਗੇਟ, ਹਾਈ ਕੋਟਰ ਅਤੇ ਪ੍ਰਗਤੀ ਮੈਦਾਨ ਹੋ ਕੇ ਗੁਜ਼ਰੇਗੀ।
ਇਹ ਵੀ ਪੜ੍ਹੋ– ਟੀਕਾਕਰਨ ਮੁਹਿੰਮ ਦੀ ਪਹਿਲੀ ਵਰ੍ਹੇਗੰਢ ਮੌਕੇ ਸਿਹਤ ਮੰਤਰੀ ਨੇ ਜਾਰੀ ਕੀਤੀ ਡਾਕ ਟਿਕਟ
100 ਤੋਂ ਵੱਧ ਹਵਾਈ ਅੱਡਿਆਂ ਲਈ ਸਿੰਗਲ ਬਾਡੀ ਸਕੈਨਰ ਦੀ ਖਰੀਦ ਬਾਕੀ
NEXT STORY