ਨਵੀਂ ਦਿੱਲੀ— ਸਦੀ ਦੇ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਹੇ ਕੇਰਲ ਦੀ ਮਦਦ ਲਈ ਦੇਸ਼-ਭਰ ਦੇ ਲੋਕ ਅੱਗੇ ਆਏ ਹਨ। ਸਾਰੇ ਆਪਣੀ-ਆਪਣੀ ਸਮਰੱਥਾ ਦੇ ਹਿਸਾਬ ਨਾਲ ਕੇਰਲ ਦੀ ਮਦਦ ਕਰ ਰਹੇ ਹਨ। ਕੇਰਲ ਦੇ ਮੁੱਖਮੰਤਰੀ ਆਪਦਾ ਰਾਹਤ ਕੋਸ਼ ਵਿਚ ਹੁਣ ਤੱਕ ਇਕ ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਦੀ ਰਾਸ਼ੀ ਆ ਚੁੱਕੀ ਹੈ।
ਵੀਰਵਾਰ ਰਾਤ 8 ਵਜੇ ਤੱਕ ਕੇਰਲ ਮੁੱਖਮੰਤਰੀ ਰਾਹਤ ਕੋਸ਼ ਵਿਚ 1,026 ਕਰੋੜ ਰੁਪਏ ਆ ਚੁੱਕੇ ਹਨ। 4.76 ਲੱਖ ਲੋਕਾਂ ਨੇ ਮੁੱਖਮੰਤਰੀ ਰਾਹਤ ਕੋਸ਼ 'ਚ ਯੋਗਦਾਨ ਦਿੱਤਾ ਹੈ। 1,026 ਕਰੋੜ ਵਿਚ 145.17 ਕਰੋੜ ਇਲੈਕਟਰਾਨਿਕ ਭੁਗਤਾਨ ਦੇ ਰਾਹੀਂ ਭੇਜਿਆ ਗਿਆ ਹੈ। ਉਥੇ ਹੀ 46.04 ਕਰੋੜ ਰੁਪਏ ਯੂ.ਪੀ.ਆਈ. ਵਲੋਂ ਭੇਜੇ ਗਏ। ਸਭ ਤੋਂ ਜ਼ਿਆਦਾ 835.86 ਕਰੋੜ ਰੁਪਏ ਰਾਹਤ ਕੋਸ਼ 'ਚ ਸਿੱਧੇ ਜ਼ਮਾਂ ਕੀਤੇ ਗਏ ਹਨ ਜਾਂ ਚੈੱਕ ਰਾਹੀਂ ਭੇਜੇ ਗਏ।
ਸੂਬੇ ਵਿਚ ਆਈ ਇਸ ਆਫਤ ਵਿਚ ਹੁਣ ਤੱਕ ਕੱੁਲ 483 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹ ਪ੍ਰਭਾਵਿਤ 14.50 ਲੱਖ ਲੋਕ ਤਿੰਨ ਹਜ਼ਾਰ ਰਾਹਤ ਕੈਂਪਾਂ ਵਿਚ ਰਹਿਣ ਨੂੰ ਮਜ਼ਬੂਰ ਹਨ।
ਕੇਰਲ ਦੇ ਮੁੱਖਮੰਤਰੀ ਪਿਨਰਈ ਵਿਜੈਨ ਨੇ ਕਿਹਾ ਹੈ ਕਿ ਹੜ੍ਹ ਨਾਲ ਨੁਕਸਾਨ ਦਾ ਅਨੁਮਾਨ ਕਿਤੇ ਜ਼ਿਆਦਾ ਹੈ। ਹੜ੍ਹ ਵਿਚ ਹੁਣ ਵੀ 14 ਲੋਕ ਲਾਪਤਾ ਹਨ, ਹਾਲਾਂਕਿ ਹੜ੍ਹ ਦਾ ਪਾਣੀ ਸੂਬੇ ਦੇ ਲੱਗਭੱਗ ਸਾਰੇ ਹਿੱਸਿਆਂ ਵਿਚ ਘੱਟ ਹੋ ਗਿਆ ਹੈ। ਮੁੱਖਮੰਤਰੀ ਨੇ ਕਿਹਾ ਹੈ ਕਿ ਨਵੇਂ ਅੰਕੜੇ ਮੁਤਾਬਕ ਹੁਣ 59, 296 ਲੋਕ 305 ਰਾਹਤ ਕੈਂਪਾਂ ਵਿਚ ਰਹਿ ਰਹੇ ਹਨ। ਕੁੱਲ 57 ਹਜ਼ਾਰ ਹੈਕਟੇਅਰ ਖੇਤੀਬਾੜੀ ਫਸਲਾਂ ਬਰਬਾਦ ਹੋ ਗਈਆਂ। ਮੁੱਖਮੰਤਰੀ ਨੇ ਕਿਹਾ ਹੈ ਕਿ ਮੌਸਮ ਵਿਭਾਗ ਨੇ ਬਾਰਿਸ਼ ਨਾਲ ਸਬੰਧਤ ਲੋੜੀਦੀ ਚਿਤਾਵਨੀ ਦਿੱਤੀ ਸੀ ਪਰ ਅਚਾਨਕ ਮੀਂਹ ਕਾਰਨ ਹੜ੍ਹ ਆ ਗਿਆ।
IRCTC ਘੁਟਾਲਾ: ਪਟਿਆਲਾ ਹਾਊਸ ਕੋਰਟ ਨੇ ਤੇਜਸਵੀ-ਰਾਬੜੀ ਨੂੰ ਦਿੱਤੀ ਜ਼ਮਾਨਤ
NEXT STORY