ਵਾਇਨਾਡ (ਕੇਰਲ) - ਕੇਰਲ ਭਾਜਪਾ ਪ੍ਰਮੁੱਖ ਕੇ. ਸੁਰੇਂਦਰਨ ਦੇ ਖਿਲਾਫ ਆਦਿਵਾਸੀ ਨੇਤਾ ਅਤੇ ਜਨਾਧਿਪਥਯ ਰਾਸ਼ਟਰੀ ਪਾਰਟੀ (ਜੇ. ਆਰ. ਪੀ.) ਪ੍ਰਧਾਨ ਸੀ. ਕੇ. ਜਨੂ ਨੂੰ 6 ਅਪ੍ਰੈਲ ਨੂੰ ਹੋਈਆਂ ਵਿਧਾਨ ਸਭਾ ਚੋਣਾਂ ’ਚ ਰਾਜਗ ਉਮੀਦਵਾਰ ਦੇ ਰੂਪ ’ਚ ਚੋਣ ਲੜਣ ਲਈ ਰਿਸ਼ਵਤ ਦੇਣ ਦੇ ਦੋਸ਼ ’ਚ ਵੀਰਵਾਰ ਨੂੰ ਮਾਮਲਾ ਦਰਜ ਕੀਤਾ ਗਿਆ। ਇੱਥੋਂ ਦੀ ਇਕ ਅਦਾਲਤ ਨੇ ਪੁਲਸ ਨੂੰ ਰਿਸ਼ਵਤਖੋਰੀ ਦੇ ਦੋਸ਼ਾਂ ’ਤੇ ਸੁਰੇਂਦਰਨ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦਾ ਹੁਕਮ ਦਿੱਤਾ ਸੀ। ਪੁਲਸ ਨੇ ਕਿਹਾ ਕਿ ਐੱਫ. ਆਈ. ਆਰ. ਭਾਰਤੀ ਦੰਡਾਵਲੀ ਦੀ ਧਾਰਾ 171 ਈ. ਅਤੇ 171 ਐੱਫ. ਦੇ ਤਹਿਤ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- ਐਵਰੈਸਟ ਫਤਿਹ ਕਰਨ ਵਾਲੇ ਪਹਿਲੇ ਕਸ਼ਮੀਰੀ ਨਾਗਰਿਕ ਬਣੇ ਮਹਿਫੂਜ਼ ਇਲਾਹੀ
ਹਾਲ ਹੀ ’ਚ ਸੁਰੇਂਦਰਨ ਅਤੇ ਜੇ. ਆਰ. ਪੀ. ਨੇਤਾ ਪੀ. ਅਝਿਕੋਡ ਵਿਚਾਲੇ ਜਨੂ ਨੂੰ ਰਾਸ਼ੀ ਦਾ ਭੁਗਤਾਨ ਕਰਨ ਨੂੰ ਲੈ ਕੇ ਹੋਈ ਕਥਿਤ ਗੱਲਬਾਤ ਦਾ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਸੀ। ਸੁਰੇਂਦਰਨ ਅਤੇ ਉਨ੍ਹਾਂ ਦੀ ਪਾਰਟੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਜਦੋਂ ਕਿ ਅਦਾਲਤ ਪਹਿਲੀ ਨਜ਼ਰੇ ਟੇਪ ਦੀ ਸੱਚਾਈ ਨੂੰ ਲੈ ਕੇ ਭਰੋਸੇਵੰਦ ਹੋ ਗਈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅਸੀਂ ਸਰਟੀਫਾਇਡ ਗੁੰਡੇ ਹਾਂ, BJP-ਸ਼ਿਵ ਸੈਨਾ ਝੜਪ 'ਤੇ ਬੋਲੇ ਸੰਜੇ ਰਾਉਤ
NEXT STORY