ਕਨੂੰਰ— ਕੇਰਲ ਦੇ ਕਨੂੰਰ ਜ਼ਿਲੇ ਦਾ ਵਾਸੀ ਇਕ ਦਿਹਾੜੀ ਮਜ਼ਦੂਰ ਰਾਤੋ-ਰਾਤ ਕਰੋੜਪਤੀ ਬਣ ਗਿਆ। ਇਸ ਮਜ਼ਦੂਰ ਦੀ 12 ਕਰੋੜ ਦੀ ਲਾਟਰੀ ਲੱਗੀ ਹੈ। ਗਰੀਬੀ ਦੇ ਬਾਵਜੂਦ ਲਾਟਰੀ ਦਾ ਟਿਕਟ ਖਰੀਦਣ ਦੇ ਸ਼ੌਂਕੀਨ ਮਜ਼ਦੂਰ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਇਸ ਰਾਹੀਂ ਉਹ ਕਰੋੜਪਤੀ ਬਣ ਜਾਵੇਗਾ। ਹਾਲਾਂਕਿ ਇਸ ਰਾਸ਼ੀ ਦਾ ਵੱਡਾ ਹਿੱਸਾ ਟੈਕਸ 'ਚ ਚੱਲਾ ਜਾਵੇਗਾ।
ਨਤੀਜੇ ਦੀ ਕਈ ਵਾਰ ਕੀਤੀ ਜਾਂਚ
ਕੇਰਲ ਦੇ ਕਨੂੰਰ ਜ਼ਿਲੇ 'ਚ ਸਥਿਤ ਮਲੂਰ ਦੇ ਥੋਲਾਂਬਰਾ ਇਲਾਕੇ 'ਚ ਰਹਿਣ ਵਾਲੇ 58 ਸਾਲਾ ਰਾਜਨ ਮਜ਼ਦੂਰੀ ਕਰਦੇ ਹਨ। ਹਾਲਾਂਕਿ ਰਾਜਨ ਨੇ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਲਾਟਰੀ ਟਿਕਟ ਉਨ੍ਹਾਂ ਨੂੰ ਰਾਤੋ-ਰਾਤ ਕਰੋੜਪਤੀ ਬਣਾ ਦੇਵੇਗਾ। ਲਾਟਰੀ ਦਾ ਨਤੀਜਾ ਆਉਣ ਤੋਂ ਬਾਅਦ ਰਾਜਨ ਨੂੰ ਆਪਣੀਆਂ ਅੱਖਾਂ 'ਤੇ ਭਰੋਸਾ ਨਹੀਂ ਹੋਇਆ। ਉਨ੍ਹਾਂ ਨੇ ਕਈ ਵਾਰ ਨਤੀਜਿਆਂ ਦੀ ਜਾਂਚ ਕਰ ਕੇ ਖੁਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਟਿਕਟ ਦਾ ਨੰਬਰ ਸਹੀ ਹੈ। ਰਾਜਨ ਨੇ ਕਿਹਾ ਕਿ ਲਾਟਰੀ ਟਿਕਟ ਬੈਂਕ 'ਚ ਜਮ੍ਹਾ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਨਤੀਜੇ ਦੀ ਕਈ ਵਾਰ ਜਾਂਚ ਕੀਤੀ।
ਪੈਸਿਆਂ ਦਾ ਗਰੀਬ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹਨ ਰਾਜਨ
ਰਾਜਨ ਨੇ ਕਿਹਾ ਕਿ ਉਹ ਲਾਟਰੀ ਤੋਂ ਮਿਲਣ ਵਾਲੇ ਪੈਸਿਆਂ ਨਾਲ ਗਰੀਬ ਅਤੇ ਲੋੜਵੰਦ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ ਉੱਪਰ ਕੁਝ ਦੇਣਦਾਰੀਆਂ ਵੀ ਹਨ, ਜਿਨ੍ਹਾਂ ਨੂੰ ਉਹ ਉਤਾਰਨਾ ਚਾਹੁੰਦੇ ਹਨ। ਰਾਜਨ ਨੇ ਕਿਹਾ ਕਿ ਉਹ ਇਸ ਰਾਸ਼ੀ ਨੂੰ ਜ਼ਰੂਰੀ ਕੰਮ 'ਚ ਲਗਾਉਣਗੇ, ਕਿਉਂਕਿ ਉਹ ਜਾਣਦੇ ਹਨ ਕਿ ਪੈਸਾ ਕਮਾਉਣਾ ਸੌਖਾ ਨਹੀਂ ਹੈ।
ਕੇਜਰੀਵਾਲ ਦੀ ਜਿੱਤ ਦਾ ਬਾਲੀਵੁੱਡ 'ਚ ਜਸ਼ਨ, ਕੀਤੇ ਇਹ ਟਵੀਟ
NEXT STORY