ਨਵੀਂ ਦਿੱਲੀ— ਕੇਰਲ ਦੇ ਮੁਸਲਮਾਨਾਂ ਦੇ ਇਕ ਸੰਗਠਨ ਨੇ ਨਵੇਂ ਤਿੰਨ ਤਲਾਕ ਕਾਨੂੰਨ ਨੂੰ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ। ਕੇਰਲਾ ਜਮੀਆਤੁਲ ਉਲੇਮਾ ਨੇ ਕੋਰਟ 'ਚ ਦਾਇਰ ਪਟੀਸ਼ਨ 'ਚ ਕਿਹਾ ਕਿ ਨਵਾਂ ਤਿੰਨ ਤਲਾਕ ਕਾਨੂੰਨ ਗੈਰ-ਸੰਵਿਧਾਨਕ ਐਲਾਨ ਕੀਤਾ ਜਾਵੇ। ਇਹ ਸਜ਼ਾਯੋਗ ਕਾਨੂੰਨ ਸਿਰਫ ਵਿਸ਼ੇਸ਼ ਧਰਮ ਦੇ ਵਿਅਕਤੀਆਂ ਲਈ ਹੈ। ਇਸ ਨਾਲ ਧਰੁਵੀਕਰਨ ਹੋਵੇਗਾ। ਦੂਜੇ ਪਾਸੇ ਦਿੱਲੀ ਹਾਈ ਕੋਰਟ 'ਚ ਵੀ ਵਕੀਲ ਸ਼ਾਹਿਦ ਅਲੀ ਨੇ ਤਿੰਨ ਤਲਾਕ ਕਾਨੂੰਨ ਵਿਰੁੱਧ ਪਟੀਸ਼ਨ ਦਾਇਰ ਕੀਤੀ।
ਸ਼ਾਹਿਦ ਅਲੀ ਨੇ ਕਿਹਾ ਕਿ ਤਿੰਨ ਤਲਾਕ ਕਾਨੂੰਨ ਦੀ ਗਲਤ ਵਰਤੋਂ ਹੋਵੇਗੀ। ਇਕ ਦਿਨ ਪਹਿਲਾਂ ਹੀ ਮੁਸਲਿਮ ਔਰਤ ਵਿਆਹ ਅਧਿਕਾਰ ਸੁਰੱਖਿਆ ਕਾਨੂੰਨ ਨੂੰ ਲੈ ਕੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ 'ਚ ਤਿੰਨ ਤਲਾਕ ਦੇਣ 'ਤੇ ਸਜ਼ਾ ਦਾ ਪ੍ਰਬੰਧ ਹੈ।
ਜਨਮ ਦਿਨ ਮਨਾ ਕੇ ਵਾਪਸ ਆ ਰਹੀ ਕੁੜੀ ਨਾਲ ਚਾਰ ਦਰਿੰਦਿਆਂ ਨੇ ਕੀਤਾ ਗੈਂਗਰੇਪ
NEXT STORY