ਕੋਚੀ— ਕੇਰਲ ਦੇ ਕੋਚੀ 'ਚ ਇੰਨੀਂ ਦਿਨੀਂ ਪਲਾਸਟਿਕ ਦੀ ਇਕ ਸਟਰਕਚਰ (ਬਣਤਰ) ਖੂਬ ਚਰਚਾ 'ਚ ਹੈ। ਵਿਚ ਸ਼ਹਿਰ 'ਚ ਕਈ ਛੋਟੀਆਂ-ਛੋਟੀਆਂ ਪਲਾਸਟਿਕ ਦੀਆਂ ਬੋਤਲਾਂ ਨਾਲ ਬਣੀ ਇਹ ਵੱਡੀ ਸੰਰਚਨਾ (ਬਣਤਰ) ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ। ਨੇੜੇ-ਤੇੜੇ ਤੋਂ ਨਿਕਲਣ ਵਾਲਾ ਸ਼ਾਇਦ ਹੀ ਕੋਈ ਹੋਵੇਗਾ, ਜਿਸ ਦਾ ਧਿਆਨ ਇਸ 'ਤੇ ਨਾ ਜਾਵੇ। ਇਹ ਇਸ ਲਈ ਵੀ ਖਾਸ ਹੈ ਕਿ ਇਸ 'ਚ ਇਕ ਅਹਿਮ ਸੰਦੇਸ਼ ਹੈ ਅਤੇ ਉਹ ਹੈ ਪਲਾਸਟਿਕ ਵਿਰੁੱਧ ਜਾਗਰੂਕਤਾ। ਪਲਾਸਟਿਕ ਦੀ ਵਰਤੋਂ ਵਿਰੁੱਧ ਇਕ ਮੁਹਿੰਮ ਦੇ ਅਧੀਨ ਕੋਚੀ 'ਚ ਇਸ ਸੰਰਚਨਾ ਦਾ ਨਿਰਮਾਣ ਕੀਤਾ ਗਿਆ। ਇਸ 'ਚ ਬੋਤਲ 'ਚ ਫਸੇ ਆਦਮੀ ਨੂੰ ਦਰਸਾਇਆ ਗਿਆ ਹੈ। ਇਕ-ਇਕ ਬੋਤਲ 'ਚ ਇਕ-ਇਕ 'ਆਦਮੀ' ਫਸਿਆ ਹੋਇਆ ਹੈ। ਇਸ ਰਾਹੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਨਾਲ ਪਲਾਸਟਿਕ ਦੀ ਵਰਤੋਂ ਸਾਡੀ ਜ਼ਿੰਦਗੀ ਲਈ ਖਤਰਨਾਕ ਹੈ। ਕਿਸ ਤਰ੍ਹਾਂ ਅਸੀਂ ਉਸ 'ਚ ਫਸ ਰਹੇ ਹਾਂ ਅਤੇ ਘੁਟ ਰਹੇ ਹਾਂ।
ਜੇਕਰ ਜ਼ਿੰਦਗੀ ਚਾਹੀਦੀ ਹੈ ਤਾਂ ਪਲਾਸਟਿਕ ਦੀ ਵਰਤੋਂ ਬੰਦ ਕਰਨੀ ਹੋਵੇਗੀ
ਜੇਕਰ ਜ਼ਿੰਦਗੀ ਚਾਹੀਦੀ ਹੈ ਤਾਂ ਪਲਾਸਟਿਕ ਦੀ ਵਰਤੋਂ ਬੰਦ ਕਰਨੀ ਹੋਵੇਗੀ। ਇਸ ਤੋਂ ਬਾਅਦ ਹੀ ਅਸੀਂ ਇਸ ਦੇ ਕੈਦ ਤੋਂ ਆਜ਼ਾਦ ਹੋ ਸਕਣਗੇ। ਇਸ ਨੇਕ ਮਕਸਦ ਨਾਲ ਇਹ ਸੰਰਚਨਾ ਬੇਹੱਦ ਹੀ ਆਕਰਸ਼ਕ ਹੈ। ਦੇਖਣ 'ਚ ਵੀ ਅਤੇ ਆਪਣੇ ਸੰਦੇਸ਼ 'ਚ ਵੀ। ਇਸ ਦੀ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹਨ ਅਤੇ ਲੋਕ ਇਸ ਪਹਿਲ ਦੀ ਖੂਬ ਤਾਰੀਫ਼ ਵੀ ਕਰ ਰਹੇ ਹਨ।
ਅਨੋਖੇ ਵਿਚਾਰਾਂ ਗੰਭੀਰ ਮੁੱਦੇ ਲੋਕਾਂ ਸਾਹਮਣੇ ਲਿਆ ਸਕਦੇ ਹਾਂ
ਕਈ ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਅਨੋਖੇ ਵਿਚਾਰਾਂ ਰਾਹੀਂ ਅਸੀਂ ਗੰਭੀਰ ਮੁੱਦਿਆਂ ਨੂੰ ਆਸਾਨੀ ਨਾਲ ਲੋਕਾਂ ਦੇ ਸਾਹਮਣੇ ਲਿਆ ਸਕਦੇ ਹਾਂ। ਇਸ ਕੈਂਪੇਨ ਰਾਹੀਂ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪਲਾਸਟਿਕ ਦੇ ਇਸਤੇਮਾਲ ਕਾਰਨ ਕੀ-ਕੀ ਪਰੇਸ਼ਾਨੀਆਂ ਪੈਦਾ ਹੋ ਰਹੀਆਂ ਹਨ, ਇਸ ਬਾਰੇ ਵੀ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ।

ਦੇਸ਼ 'ਚ 4 ਸਾਲਾਂ 'ਚ ਵਧੇ ਜੰਗਲ, ਸਮੁੰਦਰੀ ਖੇਤਰ ਹੋਇਆ ਹਰਿਆ-ਭਰਿਆ
NEXT STORY