ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਸਿਡਨੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ ਵੱਡੇ ਪੱਧਰ 'ਤੇ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿਚ 20 ਹਜ਼ਾਰ ਦੇ ਕਰੀਬ ਲੋਕਾਂ ਨੇ ਹਿੱਸਾ ਲਿਆ। ਇਕ ਪਾਸੇ ਜਿੱਥੇ ਪੀ.ਐੱਮ. ਦਾ ਸਵਾਗਤ ਤੇ ਸੰਬੋਧਨ ਹੋ ਰਿਹਾ ਸੀ, ਉੱਥੇ ਦੂਜੇ ਪਾਸੇ ਖ਼ਾਲਿਸਤਾਨੀ ਸਮਰਥਕ ਤੇ ਹਿੰਦੁਸਤਾਨੀ ਭਾਈਚਾਰੇ ਦੇ ਲੋਕ ਆਹਮੋ-ਸਾਹਮਣੇ ਸਨ। ਇਹ ਖ਼ਾਲਿਸਤਾਨੀ ਸਮਰਥਕ ਮੋਦੀ ਵਿਰੋਧੀ ਨਾਅਰੇ ਲਗਾ ਰਹੇ ਸਨ। ਜਦਕਿ ਭਾਰਤੀ ਭਾਈਚਾਰੇ ਦੇ ਲੋਕ ਮੋਦੀ-ਮੋਦੀ ਦੇ ਨਾਅਰੇ ਲਗਾ ਰਹੇ ਸਨ। ਇਸ ਸਬੰਧੀ ਕੁਝ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਹਨਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਖਾਲਿਸਤਾਨੀ ਸਮਰਥਕ ਅਤੇ ਭਾਰਤੀ ਭਾਈਚਾਰੇ ਦੇ ਲੋਕ ਆਹਮੋ-ਸਾਹਮਣੇ ਸਨ। ਖ਼ਾਲਿਸਤਾਨੀ ਭਾਰਤ ਵਿਰੋਧੀ ਪ੍ਰਚਾਰ ਕਰ ਰਹੇ ਸਨ। ਇਕ ਪਾਸੇ ਭਾਰਤ ਮਾਤਾ ਦੀ ਜੈਅ ਦੇ ਨਾਅਰੇ ਲੱਗ ਰਹੇ ਸਨ ਤੇ ਨਾਲ ਹੀ ਪਾਕਿਸਤਾਨ ਮੁਰਦਾਬਾਦ ਦੇ ਵੀ ਨਾਅਰੇ ਲੱਗ ਰਹੇ ਸਨ। ਜ਼ਿਕਰਯੋਗ ਹੈ ਕਿ ਖ਼ਾਲਿਸਤਾਨੀ ਸਮਰਥਕ ਸਿਡਨੀ ਵਿਚ 4 ਜੂਨ ਨੂੰ ਖਾਲਿਸਤਾਨੀ ਰੈਫਰੈਂਡਮ ਕਰਵਾਉਣ ਜਾ ਰਹੇ ਹਨ। ਉਹ ਮੋਦੀ ਦੇ ਦੌਰੇ ਨੂੰ ਇਸ ਪ੍ਰੋਗਰਾਮ ਦੀ ਸਫਲਤਾ ਦੀ ਰੁਕਾਵਟ ਮੰਨ ਰਹੇ ਹਨ। ਇਸੇ ਕਾਰਨ ਉਹ ਮੋਦੀ ਦੇ ਦੌਰੇ ਦਾ ਵਿਰੋਧ ਕਰ ਰਹੇ ਸਨ।
ਪ੍ਰੋਗਰਾਮ ਵਿਚ ਮੋਦੀ ਨੇ ਕੀਤਾ ਸੰਬੋਧਨ
ਆਪਣੇ ਸੰਬੋਧਨ ਵਿਚ ਪੀ.ਐੱਮ. ਮੋਦੀ ਨੇ ਭਾਰਤ ਦੀ ਤਰੱਕੀ ਬਾਰੇ ਦੱਸਿਆ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ 'ਮਦਰ ਆਫ ਡੈਮੋਕ੍ਰੈਸੀ' ਹੈ। ਅੱਜ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਅਤੇ ਨੌਜਵਾਨ ਟੈਲੇਂਟ ਫੈਕਟਰੀ ਹੈ। IMF ਵੀ ਭਾਰਤ ਨੂੰ ਵਿਸ਼ਵ ਅਰਥਵਿਵਸਥਾ 'ਚ ਸਭ ਤੋਂ ਮਹੱਤਵਪੂਰਨ ਮੰਨਦਾ ਹੈ। ਭਾਰਤ ਦੀ ਬੈਂਕਿੰਗ ਪ੍ਰਣਾਲੀ ਵੀ ਮਜ਼ਬੂਤ ਹੈ। ਉਹਨਾਂ ਨੇ ਭਾਰਤ-ਆਸਟ੍ਰੇਲੀਆ ਸਬੰਧਾਂ ਬਾਰੇ ਵੀ ਗੱਲਬਾਤ ਕੀਤੀ। ਆਪਣੇ ਸਬੰਧੋਨ ਵਿਚ ਪੀ.ਐੱਮ. ਮੋਦੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਅਖੀਰ ਵਿਚ ਮੋਦੀ ਨੇ ਭਾਰਤ ਮਾਤਾ ਦੀ ਜੈਅ ਦੇ ਨਾਅਰੇ ਵੀ ਲਗਾਏ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਮ 'ਚ ਬਦਲੀਆਂ ਖੁਸ਼ੀਆਂ, ਤੇਜ਼ ਰਫ਼ਤਾਰ ਕਾਰ ਨੇ ਬਰਾਤੀਆਂ ਨੂੰ ਦਰੜਿਆ, 3 ਦੀ ਮੌਤ
NEXT STORY