ਰਾਂਚੀ (ਵਾਰਤਾ)- ਝਾਰਖੰਡ 'ਚ ਰਾਂਚੀ ਜ਼ਿਲ੍ਹੇ ਦੇ ਸਿਕਿਦਿਰੀ ਥਾਣਾ ਖੇਤਰ 'ਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 18 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਭਿਆਨਕ ਹਾਦਸਾ ਮੰਗਲਵਾਰ ਦੇਰ ਰਾਤ ਸਿਕਿਦਿਰੀ ਥਾਣਾ ਖੇਤਰ ਦੇ ਸਾਂਡੀ 'ਚ ਹੋਇਆ। ਅਨਗੜ੍ਹਾ ਦੇ ਗੋਂਦਲੀਪੋਖਰ ਦੇ ਲੁਪੁੰਗਜਾੜਾ ਤੋਂ ਬਰਾਤ ਸਾਂਡੀ ਪਹੁੰਚੀ ਸੀ ਅਤੇ ਬਰਾਤ ਲਾੜੀ ਦੇ ਘਰ ਦੇ ਬਾਹਰ ਖੜ੍ਹੀ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਖੜ੍ਹੀ ਬਰਾਤ 'ਚ ਵੜ ਗਈ।
ਬਰਾਤੀਆਂ ਨੂੰ ਕੁਚਲਦੇ ਹੋਏ ਕਾਰ ਨੇ ਲਾੜੀ ਦੀ ਕਾਰ ਨੂੰ ਵੀ ਟੱਕਰ ਮਾਰ ਦਿੱਤੀ। ਇਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਕਿਊਰੇਸਟਾ ਗਲੋਬਲ ਹਸਪਤਾਲ ਅਤੇ ਰਿਮਸ 'ਚ ਭਰਤੀ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਕਾਰ ਸਵਾਰ ਇਕ ਵਿਅਕਤੀ ਨੂੰ ਫੜ ਕੇ ਕੁੱਟਿਆ ਅਤੇ ਬਾਅਦ 'ਚ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਕਾਰ ਸਵਾਰ ਇਕ ਵਿਅਕਤੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਇ ਹਾਦਸੇ 'ਚ ਦੋਹਾਂ ਪੱਖਾਂ ਦੀ ਸਹਿਮਤੀ ਨਾਲ ਵਿਆਹ ਸੰਪੰਨ ਹੋਇਆ ਅਤੇ ਲਾੜਾ ਪੱਖ ਲਾੜੀ ਵਿਦਾ ਕਰ ਕੇ ਲੈ ਵੀ ਗਿਆ। ਦੋਹਾਂ ਪਰਿਵਾਰਾਂ 'ਚ ਗਮ ਦਾ ਮਾਹੌਲ ਹੈ।
ਜੰਮੂ ਕਸ਼ਮੀਰ 'ਚ ਵਾਪਰਿਆ ਭਿਆਨਕ ਹਾਦਸਾ, 7 ਲੋਕਾਂ ਦੀ ਮੌਤ
NEXT STORY