ਪਟਨਾ : ਬਿਹਾਰ ਦੇ ਪਟਨਾ ਵਿਚ ਖਾਨ ਗਲੋਬਲ ਸਟੱਡੀਜ਼ ਦੇ ਸੰਸਥਾਪਕ ਖਾਨ ਸਰ ਨੇ ਬੀਤੇ ਦਿਨੀਂ ਕੋਚਿੰਗ ਇੰਸਟੀਚਿਊਟ ਵਿੱਚ ਹੋਈ ਹਿੰਸਾ ਅਤੇ ਕਥਿਤ ਗੋਲੀਬਾਰੀ ਦੇ ਸਬੰਧ ਵਿੱਚ ਸ਼ਨੀਵਾਰ ਨੂੰ ਪਟਨਾ ਸਿਵਲ ਕੋਰਟ ਵਿਚ ਆਤਮ ਸਮਰਪਣ ਕਰ ਦਿੱਤਾ। 'ਖਾਨ ਗਲੋਬਲ ਸਟੱਡੀਜ਼' ਵਿੱਚ ਹੋਈ ਭੰਨਤੋੜ ਦੀ ਘਟਨਾ ਦੇ ਸਬੰਧ ਵਿੱਚ ਦਰਜ ਐਫਆਈਆਰ ਵਿੱਚ ਫੈਸਲ ਖਾਨ ਉਰਫ 'ਖਾਨ ਸਰ' ਨੂੰ ਨਾਮਜ਼ਦ ਕੀਤਾ ਗਿਆ। ਉਸ ਵਿਰੁੱਧ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗੋਲੀਬਾਰੀ ਦੇ ਸਬੰਧ ਵਿੱਚ ਪੁਲਸ ਵਲੋਂ ਉਸਦੀ ਭਾਲ ਕੀਤੀ ਜਾ ਰਹੀ ਸੀ ਪਰ ਅੱਜ ਉਨ੍ਹਾਂ ਨੇ ਆਪ ਹੀ ਆਤਮ ਸਮਰਪਣ ਕਰ ਦਿੱਤਾ।
ਪੜ੍ਹੋ ਇਹ ਵੀ - ਪੰਜਾਬ 'ਚ ਵੱਡਾ ਹਾਦਸਾ: ਪਿਕਅੱਪ ਗੱਡੀ ਅਤੇ ਟਰੱਕ ਦੀ ਭਿਆਨਕ ਟੱਕਰ, 8 ਲੋਕਾਂ ਦੀ ਮੌਤ
ਜਾਣਕਾਰੀ ਮੁਤਾਬਕ ਪਿਛਲੇ ਦਿਨ ਪੁਲਸ ਦੀ ਟੀਮ ਖਾਨ ਸਰ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਕੋਚਿੰਗ ਸੈਂਟਰ ਵੀ ਪਹੁੰਚੀ ਸੀ ਪਰ ਚੈਕਿੰਗ ਦੌਰਾਨ ਉਹ ਉੱਥੇ ਨਹੀਂ ਮਿਲੇ। ਦੱਸਿਆ ਜਾ ਰਿਹਾ ਹੈ ਕਿ ਆਤਮ ਸਮਰਪਣ ਕਰਨ ਤੋਂ ਬਾਅਦ ਉਸ ਵੱਲੋਂ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਜਾ ਸਕਦੀ ਹੈ। ਹਾਲਾਂਕਿ, ਪੁਲਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਖਾਨ ਸਰ ਵਿਰੁੱਧ ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਹਨ।
ਪੜ੍ਹੋ ਇਹ ਵੀ - ਮੋਹਾਲੀ 'ਚ ਵੱਡੀ ਵਾਰਦਾਤ: ਆਸ਼ਕ ਨੇ ਦਫ਼ਤਰ 'ਚ ਕਰ 'ਤਾ ਪ੍ਰੇਮਿਕਾ ਦਾ ਕਤਲ, 35 ਵਾਰ ਧੋਣ 'ਤੇ ਮਾਰਿਆ ਚਾਕੂ, ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
CJP ਸੰਸਥਾਪਕ ਅਭਿਜੀਤ ਦੇ ਘਰ ਦੀ ਵਧਾਈ ਗਈ ਸੁਰੱਖਿਆ ! ਭੀੜ ਨੂੰ ਕਾਬੂ ਕਰਨ ਲਈ ਚੁੱਕਿਆ ਗਿਆ ਕਦਮ
NEXT STORY