ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਉਨ੍ਹਾਂ ਕਰੀਬ 2 ਲੱਖ ਨੌਜਵਾਨਾਂ ਨਾਲ ਨਿਆਂ ਕੀਤੇ ਜਾਵੇ, ਜਿਨ੍ਹਾਂ ਦੀ ਚੋਣ ਫ਼ੌਜ ਦੀ ਨਿਯਮਿਤ ਸੇਵਾ 'ਚ ਹੋਣ ਦੇ ਬਾਵਜੂਦ ਉਨ੍ਹਾਂ ਦੀ ਭਰਤੀ ਨਹੀਂ ਕੀਤੀ ਗਈ।'' ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਵਲੋਂ ਇਨ੍ਹਾਂ ਦੀ ਭਰਤੀ ਰੋਕ ਕੇ 'ਅਗਨੀਪਥ' ਯੋਜਨਾ ਲਿਆਂਦੀ ਗਈ, ਜਿਸ ਕਾਰਨ ਇਨ੍ਹਾਂ ਨੌਜਵਾਨਾਂ ਨੂੰ ਦੁੱਖ ਝੱਲਣਾ ਪੈ ਰਿਹਾ ਹੈ। ਖੜਗੇ ਨੇ ਪੱਤਰ 'ਚ ਲਿਖਿਆ,''ਹਾਲ ਹੀ 'ਚ ਮੈਂ ਇਨ੍ਹਾਂ ਨੌਜਵਾਨਾਂ ਨੂੰ ਮਿਲਿਆ। ਉਨ੍ਹਾਂ ਨੇ ਮੈਨੂੰ ਦੱਸਿਆ ਕਿ 2019 ਅਤੇ 2022 ਦਰਮਿਆਨ ਲਗਭਗ 2 ਲੱਖ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਤਿੰਨ ਹਥਿਆਰਬੰਦ ਫ਼ੌਜਾਂ- ਫ਼ੌਜ, ਜਲ ਸੈਨਾ ਅਤੇ ਹਵਾਈ ਫ਼ੌਜ 'ਚ ਚੁਣ ਲਿਆ ਗਿਆ ਹੈ। ਇਨ੍ਹਾਂ ਨੌਜਵਾਨਾਂ ਨੇ ਕਠਿਨ ਮਾਨਸਿਕ ਅਤੇ ਸਰੀਰਕ ਪ੍ਰੀਖਣ ਅਤੇ ਲਿਖਤੀ ਪ੍ਰੀਖਿਆ ਪਾਸ ਕਰਨ ਲਈ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਸੰਘਰਸ਼ ਕੀਤਾ ਸੀ।''

ਉਨ੍ਹਾਂ ਕਿਹਾ,''31 ਮਈ 2022 ਤੱਕ ਉਨ੍ਹਾਂ ਵਿਸ਼ਵਾਸ ਸੀ ਕਿ ਉਨ੍ਹਾਂ ਨੇ ਆਪਣੇ ਸੁਫ਼ਨੇ ਪੂਰੇ ਕਰ ਲਏ ਹਨ ਅਤੇ ਉਨ੍ਹਾਂ ਨੂੰ ਸਿਰਫ਼ ਆਪਣੇ ਨਿਯੁਕਤੀ ਪੱਤਰ ਦਾ ਇੰਤਜ਼ਾਰ ਸੀ। ਉਸ ਦਿਨ ਭਾਰਤ ਸਰਕਾਰ ਵਲੋਂ ਇਸ ਭਰਤੀ ਪ੍ਰਕਿਰਿਆ ਨੂੰ ਖ਼ਤਮ ਕਰਨ ਅਤੇ ਇਸ ਦੇ ਸਥਾਨ 'ਤੇ ਅਗਨੀਪਥ ਯੋਜਨਾ ਲਾਗੂ ਕਰਨ ਦੇ ਫ਼ੈਸਲੇ ਨਾਲ ਉਨ੍ਹਾਂ ਦੇ ਸੁਫ਼ਨੇ ਚਕਨਾਚੂਰ ਹੋ ਗਏ।'' ਉਨ੍ਹਾਂ ਅਨੁਸਾਰ,''ਅਗਨੀਪਥ ਯੋਜਨਾ ਨਾਲ ਕਈ ਮੁੱਦੇ ਜੁੜੇ ਹਨ। ਸਾਬਕਾ ਫ਼ੌਜ ਮੁਖੀ ਐੱਮ.ਐੱਮ. ਨਰਵਾਣੇ ਨੇ ਲਿਖਿਆ ਹੈ ਕਿ ਅਗਨੀਪਥ ਨਾਲ ਫ਼ੌਜ ਹੈਰਾਨ ਹੋ ਗਈ ਸੀ।'' ਖੜਗੇ ਨੇ ਕਿਹਾ,''ਇਸ ਤੋਂ ਇਲਾਵਾ, ਇਹ ਯੋਜਨਾ ਫ਼ੌਜੀਆਂ ਦੇ ਸਮਾਨਾਂਤਰ ਕੈਡਰ ਬਣਾ ਕੇ ਸਾਡੇ ਜਵਾਨਾਂ ਵਿਚਾਲੇ ਭੇਦਭਾਵ ਪੈਦਾ ਕਰਨ ਵਾਲੀ ਹੈ... ਚਾਰ ਸਾਲ ਦੀ ਸੇਵਾ ਤੋਂ ਬਾਅਦ ਜ਼ਿਆਦਾਤਰ ਅਗਨੀਵੀਰਾਂ ਨੂੰ ਨੌਕਰੀ ਲੱਭਣ ਲਈ ਛੱਡ ਦਿੱਤਾ ਜਾਵੇਗਾ। ਇਸ ਬਾਰੇ ਕੁਝ ਲੋਕਾਂ ਦਾ ਤਰਕ ਹੈ ਕਿ ਇਸ ਨਾਲ ਸਮਾਜਿਕ ਸਥਿਰਤਾ ਪ੍ਰਭਾਵਿਤ ਹੋ ਸਕਦੀ ਹੈ।'' ਉਨ੍ਹਾਂ ਕਿਹਾ,''ਇਸ ਸੁਫ਼ਨੇ ਨੂੰ ਪੂਰਾ ਕਰਨ 'ਚ ਉਨ੍ਹਾਂ ਨੂੰ (ਉਮੀਦਵਾਰਾਂ) ਨਾ ਸਿਰਫ਼ ਕਈ ਸਾਲ ਲੱਗ ਗਏ ਸਗੋਂ 50 ਲੱਖ ਬਿਨੈਕਾਰਾਂ 'ਚੋਂ ਹਰੇਕ ਨੂੰ 250 ਰੁਪਏ ਜਮਨ੍ਹਾ ਕਰਨੇ ਪਏ, ਜੋ ਇਨ੍ਹਾਂ ਨੌਜਵਾਨਾਂ ਲਈ ਗਏ 125 ਕਰੋੜ ਰੁਪਏ ਦੀ ਵੱਡੀ ਰਾਸ਼ੀ ਹੈ।'' ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਨਿਰਾਸ਼ਾ ਕਾਰਨ ਕਈ ਨੇ ਖੁਦਕੁਸ਼ੀ ਤੱਕ ਕਰ ਲਈ ਹੈ। ਖੜਗੇ ਨੇ ਚਿੱਠੀ 'ਚ ਕਿਹਾ,''ਸਾਡੇ ਨੌਜਵਾਨਾਂ ਨੂੰ ਇਸ ਤਰ੍ਹਾਂ ਨਾਲ ਦਰਦ ਝੱਲਣ ਨਹੀਂ ਦਿੱਤਾ ਜਾ ਸਕਦਾ। ਮੈਂ ਤੁਹਾਨੂੰ ਇਹ ਯਕੀਨੀ ਕਰਨ ਦੀ ਅਪੀਲ ਕਰਦਾ ਹਾਂ ਕਿ ਨਿਆਂ ਹੋਵੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਿਮਲਾ 'ਚ ਦੁਕਾਨ ਅੰਦਰ ਦਾਖ਼ਲ ਹੋ ਕੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ
NEXT STORY