ਹਰਿਆਣਾ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਐਤਵਾਰ ਯਾਨੀ ਕਿ ਅੱਜ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਨੂੰ 5 ਲੱਖ 10 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ। ਇਕ ਅਧਿਕਾਰਤ ਬਿਆਨ ਮੁਤਾਬਕ ਖੱਟੜ ਨੇ ਹਰਿਆਣਾ ਦੀ ‘ਸ਼੍ਰੀਰਾਮ ਜਨਮਭੂਮੀ ਤੀਰਥ ਟਰੱਸਟ ਨਿਧੀ ਸਮਰਪਣ ਮੁਹਿੰਮ’ ਕਮੇਟੀ ਨੂੰ ਚੈੱਕ ਸੌਂਪਿਆ। ਇਸ ਮੌਕੇ ’ਤੇ ਵਿਸ਼ਵ ਹਿੰਦੂ ਪਰੀਸ਼ਦ ਦੇ ਸਕੱਤਰ ਡਾ. ਸੁਰਿੰਦਰ ਜੈਨ ਅਤੇ ਹੋਰ ਲੋਕ ਵੀ ਹਾਜ਼ਰ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੂੰ ਸ਼੍ਰੀਰਾਮ ਜਨਮਭੂਮੀ ਮੰਦਰ ਦੀ ਤਸਵੀਰ ਭੇਟ ਵਿਚ ਦਿੱਤੀ ਗਈ।
ਖੱਟੜ ਨੇ ਇਸ ਬਾਬਤ ਆਪਣੇ ਟਵਿੱਟਰ ਹੈਂਡਲ ’ਤੇ ਟਵੀਟ ਕਰਦਿਆਂ ਕਿਹਾ ਕਿ ਅਯੁੱਧਿਆ ’ਚ ਭਗਵਾਨ ਸ਼੍ਰੀਰਾਮ ਜੀ ਦੇ ਮੰਦਰ ਨਿਰਮਾਣ ਲਈ ‘ਸ਼੍ਰੀਰਾਮ ਜਨਮਭੂਮੀ ਤੀਰਥ ਟਰੱਸਟ ਨਿਧੀ ਸਮਰਪਣ ਮੁਹਿੰਮ’ ਤਹਿਤ ਪ੍ਰਭੂ ਦੇ ਚਰਨਾਂ ’ਚ ਇਕ ਛੋਟਾ ਜਿਹਾ ਯੋਗਦਾਨ ਸਮਰਪਿਤ ਕਰਨ ਦਾ ਸੌਭਾਗ ਪ੍ਰਾਪਤ ਹੋਇਆ।
ਚੀਨ ਨਾਲ ਸੰਬੰਧ ਵਿਗੜਨ 'ਤੇ ਸਾਡੇ 22 ਫ਼ੌਜੀਆਂ ਨੇ ਗੁਆਈ ਆਪਣੀ ਜਾਨ : ਮਹਿਬੂਬਾ ਮੁਫ਼ਤੀ
NEXT STORY