ਸੀਤਾਮੜੀ (ਭਾਸ਼ਾ)- ਬਿਹਾਰ ’ਚ ਸੀਤਾਮੜੀ ਜ਼ਿਲ੍ਹੇ ਦੇ ਨਾਨਪੁਰ ਥਾਣਾ ਖੇਤਰ ’ਚ ਨੂਪੁਰ ਸ਼ਰਮਾ ਦਾ ਕਥਿਤ ਤੌਰ ’ਤੇ ਵੀਡੀਓ ਦੇਖਣ ’ਤੇ ਇਕ ਹੋਰ ਭਾਈਚਾਰੇ ਦੇ ਲੋਕਾਂ ਨੇ ਇਕ ਨੌਜਵਾਨ ਨੂੰ ਚਾਕੂ ਮਾਰ ਦਿੱਤਾ। ਹਾਲਾਂਕਿ ਪੁਲਸ ਨੇ ਇਸ ਘਟਨਾ ’ਚ ਕਿਸੇ ਫਿਰਕੂ ਕੋਨ ਤੋਂ ਇਨਕਾਰ ਕੀਤਾ ਹੈ। ਸੀਤਾਮੜੀ ਦੇ ਪੁਲਸ ਸੁਪਰਡੈਂਟ ਹਰਕਿਸ਼ੋਰ ਰਾਏ ਨੇ ਦੱਸਿਆ ਕਿ ਮਾਮਲੇ ’ਚ ਨਾਮਜ਼ਦ ਕੀਤੇ ਗਏ 4 ਲੋਕਾਂ ’ਚੋਂ 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਨੂਪੁਰ ਸ਼ਰਮਾ ਦਾ ਕਤਲ ਕਰਨ ਪਾਕਿ ਤੋਂ ਆਇਆ ਘੁਸਪੈਠੀਆ ਗ੍ਰਿਫਤਾਰ, 11 ਇੰਚ ਲੰਬਾ ਚਾਕੂ ਅਤੇ ਮੈਪ ਮਿਲਿਆ
ਜ਼ਖਮੀ ਨੌਜਵਾਨ ਦਾ ਨਾਂ ਅੰਕਿਤ ਝਾ (23) ਹੈ, ਜਿਸ ’ਤੇ ਪਾਨ ਦੀ ਇਕ ਦੁਕਾਨ ’ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। ਉਸ ਨੂੰ ਬਾਅਦ ’ਚ ਹਸਪਤਾਲ ਲਿਜਾਇਆ ਗਿਆ। ਗੰਭੀਰ ਰੂਪ ਨਾਲ ਜ਼ਖਮੀ ਹੋਏ ਝਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦ ਉਹ ਵਟਸਐਪ ਦੇਖ ਰਿਹਾ ਸੀ, ਉਦੋਂ ਉਥੇ ਖੜੇ ਕੁਝ ਲੋਕਾਂ ਨੇ ਪਹਿਲਾਂ ਉਸ ਨਾਲ ਝਗੜਾ ਕੀਤਾ ਅਤੇ ਬਾਅਦ ’ਚ ਹਮਲਾ ਕਰ ਦਿੱਤਾ। ਮੀਡੀਆ ਦੇ ਇਕ ਵਰਗ ਨੇ ਝਾ ਦੇ ਪਰਿਵਾਰ ਦੇ ਮੈਂਬਰਾਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਘਟਨਾ ਦੇ ਸਬੰਧ ’ਚ ਸਿਰਫ਼ ਉਦੋਂ ਸ਼ਿਕਾਇਤ ਦਰਜ ਕੀਤੀ ਗਈ ਜਦ ਉਨ੍ਹਾਂ ਨੇ ਨੂਪੁਰ ਸ਼ਰਮਾ ਨਾਲ ਸਬੰਧਤ ਸਮੱਗਰੀ ਹਟਾਈ। ਅੰਕਿਤ ਆਪਣੇ ਮੋਬਾਈਲ ’ਤੇ ਨੂਪੁਰ ਸ਼ਰਮਾ ਦਾ ਹੀ ਵੀਡੀਓ ਦੇਖ ਰਿਹਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਰੇਲ ਗੱਡੀ 'ਚ ਸਫ਼ਰ ਕਰਨ ਵਾਲਿਆਂ ਨੂੰ ਹੁਣ ਚਾਹ 'ਤੇ ਨਹੀਂ ਦੇਣਾ ਪਵੇਗਾ ਸਰਵਿਸ ਚਾਰਜ ਪਰ...
NEXT STORY