ਨਵੀਂ ਦਿੱਲੀ (ਭਾਸ਼ਾ)- ਰੇਲਵੇ ਨੇ ਉਨ੍ਹਾਂ ਸਾਰੇ ਖਾਣ ਅਤੇ ਪੀਣ ਵਾਲੇ ਪਦਾਰਥਾਂ ’ਤੇ ‘ਆਨ-ਬੋਰਡ’ ਸੇਵਾ ਚਾਰਜ ਹਟਾ ਦਿੱਤਾ ਹੈ, ਜਿਨ੍ਹਾਂ ਲਈ ਪ੍ਰੀਮੀਅਮ ਟ੍ਰੇਨਾਂ ਵਿਚ ਪਹਿਲਾਂ ਤੋਂ ਆਰਡਰ ਨਹੀਂ ਦਿੱਤਾ ਜਾਂਦਾ। ਹਾਲਾਂਕਿ ਇਸ ਵਿਚ ਇਕ ਪੇਚ ਹੈ- ਨਾਸ਼ਤੇ, ਦੁਪਹਿਰ ਦੇ ਭੋਜਨ ਜਾਂ ਰਾਤ ਦੇ ਖਾਣੇ ਦੀਆਂ ਕੀਮਤਾਂ ਵਿਚ 50 ਰੁਪਏ ਦਾ ਚਾਰਜ ਜੋੜਿਆ ਗਿਆ ਹੈ। ਚਾਹ ਅਤੇ ਕੌਫੀ ਦੀਆਂ ਕੀਮਤਾਂ ਸਾਰੇ ਯਾਤਰੀਆਂ ਲਈ ਬਰਾਬਰ ਹੋਣਗੀਆਂ, ਭਾਵੇਂ ਤੁਸੀਂ ਇਨ੍ਹਾਂ ਲਈ ਪਹਿਲਾਂ ਤੋਂ ਬੁਕਿੰਗ ਕੀਤੀ ਹੋਵੇ ਜਾਂ ਟ੍ਰੇਨ ਵਿਚ ਹੀ ਆਰਡਰ ਕੀਤਾ ਹੋਵੇ। ਇਸ ਦੀਆਂ ਦਰਾਂ ਵਿਚ ਕੋਈ ਵਾਧਾ ਨਹੀਂ ਹੋਵੇਗਾ। ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ ਲਿਮਟਿਡ (ਆਈ. ਆਰ. ਸੀ. ਟੀ. ਸੀ.) ਦੀ ਪਹਿਲਾਂ ਦੀ ਵਿਵਸਥਾ ਤਹਿਤ ਜੇਕਰ ਕਿਸੇ ਵਿਅਕਤੀ ਨੇ ਆਪਣੀ ਟ੍ਰੇਨ ਦੀ ਟਿਕਟ ਬੁੱਕ ਕਰਦੇ ਸਮੇਂ ਹੀ ਭੋਜਨ ਲਈ ਬੁਕਿੰਗ ਨਹੀਂ ਕਰਵਾਈ ਹੈ ਤਾਂ ਉਨ੍ਹਾਂ ਨੂੰ ਯਾਤਰਾ ਦੌਰਾਨ ਖਾਣ-ਪੀਣ ਦਾ ਆਰਡਰ ਦਿੰਦੇ ਸਮੇਂ ਵਾਧੂ 50 ਰੁਪਏ ਦਾ ਭੁਗਤਾਨ ਕਰਨਾ ਹੁੰਦਾ ਸੀ ਭਾਵੇਂ ਉਨ੍ਹਾਂ ਸਿਰਫ਼ 20 ਰੁਪਏ ਦੀ ਚਾਹ ਜਾਂ ਕੌਫੀ ਦਾ ਹੀ ਆਰਡਰ ਦਿੱਤਾ ਹੋਵੇ।
ਇਹ ਵੀ ਪੜ੍ਹੋ : ਕਰਨਾਟਕ HC ਨੇ ਤਲਾਕ ਦੇ ਮਾਮਲੇ ’ਚ ਕਿਹਾ : ਪਤਨੀ ਨੂੰ ATM ਵਾਂਗ ਇਸਤੇਮਾਲ ਕਰਨਾ ਮਾਨਸਿਕ ਸ਼ੋਸ਼ਣ ਵਾਂਗ
ਹੁਣ ਰਾਜਧਾਨੀ, ਦੁਰੰਤੋ ਜਾਂ ਸ਼ਤਾਬਦੀ ਵਰਗੀਆਂ ਪ੍ਰੀਮੀਅਮ ਟ੍ਰੇਨਾਂ ਵਿਚ ਸਵਾਰ ਯਾਤਰੀ, ਜਿਨ੍ਹਾਂ ਨੇ ਆਪਣਾ ਭੋਜਨ ਪਹਿਲਾਂ ਤੋਂ ਬੁੱਕ ਨਹੀਂ ਕੀਤਾ ਹੈ, ਉਨ੍ਹਾਂ ਨੂੰ ਚਾਹ ਲਈ 20 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ (ਉਨ੍ਹਾਂ ਲੋਕਾਂ ਵਲੋਂ ਭੁਗਤਾਨ ਕੀਤੀ ਗਈ ਰਾਸ਼ੀ ਦੇ ਬਰਾਬਰ ਜਿਨ੍ਹਾਂ ਨੇ ਆਪਣਾ ਭੋਜਨ ਪਹਿਲਾਂ ਤੋਂ ਬੁੱਕ ਕੀਤਾ ਸੀ) ਪਹਿਲਾਂ ਅਜਿਹੇ ਯਾਤਰੀਆਂ ਲਈ ਚਾਹ ਦੀ ਕੀਮਤ 70 ਰੁਪਏ ਸੀ, ਜਿਸ ਵਿਚ ਸਰਵਿਸ ਚਾਰਜ ਵੀ ਸ਼ਾਮਲ ਸੀ। ਪਹਿਲਾਂ ਨਾਸ਼ਤੇ, ਦੁਪਹਿਰ ਦੇ ਭੋਜਨ ਅਤੇ ਸ਼ਾਮ ਦੇ ਜਲਪਾਨ ਦੀ ਦਰ ਕ੍ਰਮਵਾਰ 105 ਰੁਪਏ, 185 ਰੁਪਏ ਅਤੇ 90 ਰੁਪਏ ਸੀ, ਜਦਕਿ ਹਰੇਕ ਭੋਜਨ ਦੇ ਨਾਲ 50 ਰੁਪਏ ਦਾ ਵਾਧੂ ਚਾਰਜ ਲਾਇਆ ਜਾਂਦਾ ਸੀ। ਹਾਲਾਂਕਿ ਯਾਤਰੀਆਂ ਨੂੰ ਹੁਣ ਇਨ੍ਹਾਂ ਭੋਜਨ ਲਈ ਕ੍ਰਮਵਾਰ 155 ਰੁਪਏ, 235 ਰੁਪਏ ਅਤੇ 140 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਭੋਜਨ ਦੀ ਲਾਗਤ ਵਿਚ ਹੀ ਸੇਵਾ ਚਾਰਜ ਜੁੜ ਜਾਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ ਹਾਈ ਕੋਰਟ ਦੀ ਟਿੱਪਣੀ: ਵੱਖ ਰਹਿ ਰਹੀ ਪਤਨੀ, ਬੱਚੇ ਨੂੰ ਗੁਜ਼ਾਰਾ ਭੱਤੇ ਤੋਂ ਇਨਕਾਰ ਸਭ ਤੋਂ ਬੁਰਾ ਅਪਰਾਧ
NEXT STORY