ਨਵੀਂ ਦਿੱਲੀ— ਐੱਨ.ਡੀ.ਏ. ਵੱਲੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦਾ ਸਸਪੈਂਸ ਖਤਮ ਹੋ ਗਿਆ ਹੈ। ਇਸ ਅਹੁਦੇ ਲਈ ਭਾਜਪਾ ਕਿਸੇ ਅਜਿਹੇ ਨਾਂ ਦੀ ਤਲਾਸ਼ ਕਰ ਰਹੀ ਸੀ, ਜਿਸ 'ਤੇ ਸਾਰੀਆਂ ਪਾਰਟੀਆਂ ਦੀ ਸਹਿਮਤੀ ਬਣ ਸਕੇ, ਅਜਿਹੇ 'ਚ ਰਾਮਨਾਥ ਕੋਵਿੰਦ ਦੇ ਨਾਂ ਨਾਲ ਐਲਾਨ ਕੀਤਾ ਗਿਆ ਹੈ। ਉਹ ਕਾਫੀ ਲੰਬੇ ਸਮੇਂ ਤੋਂ ਕੇਂਦਰੀ ਰਾਜਨੀਤੀ 'ਚ ਵੀ ਐਕਟਿਵ ਰਹਿ ਚੁਕੇ ਹਨ। ਉਨ੍ਹਾਂ ਨੇ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਕੁਝ ਸਮੇਂ ਪਹਿਲਾਂ ਹੀ ਬਿਹਾਰ ਦਾ ਰਾਜਪਾਲ ਬਣਾਇਆ ਗਿਆ ਸੀ। ਆਓ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਦਿਲਚਸਪ ਗੱਲਾਂ:
2 ਵਾਰ ਰਹੇ ਰਾਜ ਸਭਾ ਦੇ ਮੈਂਬਰ
ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਕਾਨਪੁਰ ਦੇਹਾਤ ਦੀ ਡੇਰਾਪੁਰ ਤਹਿਸੀਲ ਦੇ ਪਿੰਡ ਪਰੌਂਖ ਦੇ ਹਨ, ਉਹ 1994 ਤੋਂ 2006 ਤੱਕ 2 ਵਾਰ ਯੂ.ਪੀ. ਤੋਂ ਰਾਜ ਸਭਾ ਦੇ ਮੈਂਬਰ ਰਹੇ ਹਨ। ਪੇਸ਼ੇ ਤੋਂ ਵਕੀਲ ਕੋਵਿੰਦ ਭਾਜਪਾ ਦਲਿਤ ਮੋਰਚਾ ਦੇ ਪ੍ਰਧਾਨ ਵੀ ਰਹੇ ਹਨ। ਸਾਲ 1977 'ਚ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਹ ਸਾਬਕਾ ਪ੍ਰਧਾਨ ਮੰਤਰੀ ਮੋਰਾਰ ਜੀ ਦੇਸਾਈ ਦੇ ਨਿੱਜੀ ਸਕੱਤਰ ਰਹੇ।
ਕੋਵਿੰਦ ਨੂੰ ਰਾਜਪਾਲ ਬਣਾਉਣ ਦਾ ਨਿਤੀਸ਼ ਨੇ ਕੀਤਾ ਸੀ ਵਿਰੋਧ
ਸਾਲ 2007 'ਚ ਪਾਰਟੀ ਨੇ ਉਨ੍ਹਾਂ ਨੂੰ ਪ੍ਰਦੇਸ਼ ਦੀ ਰਾਜਨੀਤੀ 'ਚ ਸਰਗਰਮ ਕਰਨ ਲਈ ਭੋਗਨੀਪੁਰ ਸੀਟ ਤੋਂ ਚੋਣਾਂ ਲੜਾਇਆ ਪਰ ਉਹ ਇਹ ਚੋਣਾਂ ਵੀ ਹਾਰ ਗਏ। ਕੋਵਿੰਦ ਮੌਜੂਦਾ ਸਮੇਂ 'ਚ ਪ੍ਰਦੇਸ਼ ਚੇਅਰਮੈਨ ਡਾ. ਲਕਸ਼ਮੀਕਾਂਤ ਵਾਜਪੇਈ ਨਾਲ ਮਹਾਮੰਤਰੀ ਹਨ। ਜਦੋਂ ਉਨ੍ਹਾਂ ਨੂੰ ਬਿਹਾਰ ਦਾ ਨਵਾਂ ਰਾਜਪਾਲ ਬਣਾਇਆ ਗਿਆ ਸੀ, ਉਦੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਇਸ ਨਿਯੁਕਤੀ ਤੋਂ ਨਾਰਾਜ਼ ਸਨ।
ਆਈ.ਏ.ਐੱਸ. ਪ੍ਰੀਖਿਆ 'ਚ ਤੀਜੀ ਕੋਸ਼ਿਸ਼ 'ਚ ਮਿਲੀ ਸੀ ਸਫਲਤਾ
ਰਾਮਨਾਥ ਕੋਵਿੰਦ ਦੀ ਸ਼ੁਰੂਆਤੀ ਸਿੱਖਿਆ ਸੰਦਲਪੁਰ ਬਲਾਕ ਦੇ ਪਿੰਡ ਖਾਨਪੁਰ ਪ੍ਰਾਇਮਰੀ ਅਤੇ ਪ੍ਰੀ-ਸੈਕੰਡਰੀ ਸਕੂਲ 'ਚ ਹੋਈ। ਕਾਨਪੁਰ ਨਗਰ ਦੇ ਬੀ.ਐੱਨ.ਐੱਸ.ਡੀ. ਇੰਟਰਮੀਡੀਏਟ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਡੀ.ਏ.ਵੀ. ਕਾਲਜ ਤੋਂ ਬੀ.ਕਾਮ ਅਤੇ ਡੀ.ਏ.ਵੀ. ਲਾਅ ਕਾਲਜ ਤੋਂ ਬੈਚਲਰ ਆਫ ਲਾਅ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਦਿੱਲੀ 'ਚ ਰਹਿ ਕੇ ਆਈ.ਏ.ਐੱਸ. ਦੀ ਪ੍ਰੀਖਿਆ ਤੀਜੀ ਕੋਸ਼ਿਸ਼ 'ਚ ਪਾਸ ਕੀਤੀ ਪਰ ਮੁੱਖ ਸੇਵਾ ਦੀ ਬਜਾਏ ਐਲਾਇਡ ਸੇਵਾ 'ਚ ਚੁਣੇ ਹੋਣ 'ਤੇ ਨੌਕਰੀ ਠੁਕਰਾ ਦਿੱਤੀ। ਉਨ੍ਹਾਂ ਨੇ ਜਨਤਾ ਪਾਰਟੀ ਦੀ ਸਰਕਾਰ 'ਚ ਸੁਪਰੀਮ ਕੋਰਟ ਦੇ ਜੂਨੀਅਰ ਕਾਊਂਸਲਰ ਦੇ ਅਹੁਦੇ 'ਤੇ ਕੰਮ ਕੀਤਾ।
ਦਾਜ ਮੰਗ ਮਾਮਲਾ: ਦੋ ਧਿਰਾਂ ਦੇ ਝਗੜੇ ਦੇ ਬਚਾਅ 'ਚ ਆਏ ਏ. ਐੱਸ. ਆਈ. ਦੀ ਪਾੜੀ ਵਰਦੀ
NEXT STORY