ਵਾਸ਼ਿੰਗਟਨ— ਕੰਸਾਸ ਦੀ ਇਕ ਸੰਘੀ ਅਦਾਲਤ ਨੇ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਤਲਾ ਦੀ ਨਸਲੀ ਹਮਲੇ ਤਹਿਤ ਗੋਲੀ ਮਾਰ ਕੇ ਕਤਲ ਕਰਨ ਵਾਲੇ ਸਾਬਕਾ ਅਮਰੀਕੀ ਸਮੁੰਦਰੀ ਫੌਜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਘਟਨਾ ਪਿਛਲੇ ਸਾਲ ਦੀ ਹੈ। ਇਸ ਸਾਲ ਮਾਰਚ 'ਚ 52 ਸਾਲ ਦੇ ਐਡਮ ਪਿਊਰਿੰਟਨ ਨੂੰ ਕੁਚੀਭੋਤਲਾ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਪਿਊਰਿੰਟਨ 'ਤੇ ਕੁਚੀਭੋਤਲਾ ਦੇ ਕਤਲ ਅਤੇ ਉਸ ਦੇ ਦੋਸਤ ਆਲੋਕ ਮਦਸਾਨੀ ਦਾ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਹਨ।
22 ਫਰਵਰੀ,2017 ਨੂੰ ਓਲਾਥੇ ਸ਼ਹਿਰ ਦੇ 'ਆਸਟਿਨਸ ਬਾਰ ਐਂਡ ਗ੍ਰਿਲ' 'ਚ ਪਿਊਰਿੰਟਨ ਨੇ 'ਮੇਰੇ ਦੇਸ਼ 'ਚੋਂ ਨਿਕਲ ਜਾਓ' ਚੀਕਦੇ ਹੋਏ ਹਮਲਾ ਕੀਤਾ ਸੀ। ਕੰਸਾਸ ਦੀ ਸੰਘੀ ਅਦਾਲਤ ਨੇ ਸ਼ੁੱਕਰਵਾਰ ਨੂੰ ਪਿਊਰਿੰਟਨ ਨੂੰ ਕੁਚੀਭੋਤਲਾ ਦਾ ਕਤਲ ਕਰਨ ਦੇ ਮਾਮਲੇ 'ਚ ਉਮਰ ਕੈਦ ਅਤੇ ਉਸ ਦੇ ਦੋਸਤ ਮਦਸਾਨੀ ਦਾ ਕਤਲ ਕਰਨ ਦੇ ਮਾਮਲੇ 'ਚ 165 ਮਹੀਨਿਆਂ ਦੀ ਸਜ਼ਾ ਸੁਣਾਈ ਹੈ।
ਕੁਚੀਭੋਤਲਾ ਦੀ ਪਤਨੀ ਸੁਨੈਨਾ ਦੁਮਾਲਾ ਨੇ ਅਦਾਲਤ ਦੇ ਫੈਸਲਾ ਦਾ ਸਵਾਗਤ ਕੀਤਾ। ਸੁਨੈਨਾ ਨੇ ਕਿਹਾ,''ਮੇਰੇ ਪਤੀ ਦੇ ਕਤਲ ਦੇ ਮਾਮਲੇ 'ਚ ਅੱਜ ਫੈਸਲਾ ਆਇਆ ਹੈ, ਇਹ ਫੈਸਲਾ ਮੇਰੇ ਪਤੀ ਨੂੰ ਵਾਪਸ ਤਾਂ ਨਹੀਂ ਲਿਆ ਸਕਦਾ ਪਰ ਇਸ ਨਾਲ ਇਕ ਸਖਤ ਸੰਦੇਸ਼ ਜਾਵੇਗਾ ਕਿ ਅਜਿਹੇ ਨਸਲੀ ਹਮਲਿਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।'' ਉਸ ਨੇ ਕਿਹਾ,''ਮੈਂ ਇਸ ਵਿਅਕਤੀ ਨੂੰ ਕਾਨੂੰਨ ਦੇ ਦਾਇਰੇ 'ਚ ਲਿਆਉਣ ਲਈ ਜ਼ਿਲਾ ਅਟਾਰਨੀ ਦਫਤਰ ਅਤੇ ਓਲਾਥੇ ਪੁਲਸ ਦਾ ਧੰਨਵਾਦ ਅਦਾ ਕਰਨਾ ਚਾਹੁੰਦੀ ਹਾਂ।''
ਮਨੀ ਲਾਂਡਰਿੰਗ ਕੇਸ : ਛਗਨ ਭੁਜਬਲ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ
NEXT STORY