ਕੁੱਲੂ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੇ ਖਲਾੜਾ ਇਲਾਕੇ 'ਚ ਅਚਾਨਕ ਪਹਾੜੀ ਚੱਟਾਨਾਂ ਦੇ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਕਾਰਨ 2 ਛੋਟੀਆਂ ਗੱਡੀਆਂ ਹਾਦਸੇ ਦਾ ਸ਼ਿਕਾਰ ਬਣ ਗਈਆਂ। ਇਸ ਹਾਦਸੇ 'ਚ 2 ਲੋਕ ਗੰਭੀਰ ਜ਼ਖਮੀ ਹੋ ਗਏ ਪਰ ਗੱਡੀ ਦੇ ਅੰਦਰ ਫਸੇ ਇਕ ਵਿਅਕਤੀ ਨੂੰ ਅੱਧੇ ਘੰਟੇ ਦੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਬਾਹਰ ਕੱਢਿਆ ਗਿਆ। ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਰਿਪੋਰਟ ਮੁਤਾਬਕ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਹਾਦਸੇ ਵਾਲੇ ਸਥਾਨ ਦੇ ਸਾਹਮਣੇ ਮੰਦਰ 'ਚ ਵਿਆਹ ਸਮਾਰੋਹ ਚੱਲ ਰਿਹਾ ਸੀ। ਇਹ ਲੋਕ ਵਿਆਹ ਸਮਾਰੋਹ 'ਚ ਸ਼ਾਮਿਲ ਹੋਣ ਲਈ ਪਹੁੰਚੇ ਸੀ, ਜਿਵੇਂ ਹੀ ਸੜਕ ਕਿਨਾਰੇ ਵਾਹਨ ਖੜ੍ਹੇ ਕੀਤੇ ਤਾਂ ਪਹਾੜੀ ਖਿਸਕ ਗਈ ਅਤੇ ਚੱਟਾਨਾਂ ਵਾਹਨ 'ਤੇ ਡਿੱਗਣ ਲੱਗੀਆਂ। ਇਸ ਹਾਦਸੇ ਸਮੇਂ ਮੌਕੇ 'ਤੇ ਮੌਜੂਦ ਹੋਰ ਲੋਕਾਂ ਨੇ ਕੁੱਲੂ ਪੁਲਸ ਨੂੰ ਜਾਣਕਾਰੀ ਦਿੱਤੀ। ਪੁਲਸ ਪਹੁੰਚਣ 'ਤੇ ਸਥਾਨਿਕ ਲੋਕਾਂ ਦੀ ਮਦਦ ਨਾਲ ਰਾਹਤ ਕੰਮ ਸ਼ੁਰੂ ਕੀਤਾ ਗਿਆ। ਹਾਦਸੇ 'ਚ 2 ਲੋਕ ਜ਼ਿਆਦਾ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਿਕ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਗੱਡੀ 'ਚ ਮੌਜੂਦ ਹੋਰ ਲੋਕਾਂ ਨੇ ਚੱਟਾਨਾਂ ਦੇ ਡਿੱਗਣ ਦੀ ਆਵਾਜ਼ ਸੁਣ ਕੇ ਭੱਜ ਕੇ ਜਾਨ ਬਚਾਈ।
12 ਸਾਲ ਦੇ ਬੱਚੇ ਦਾ ਕਮਾਲ, ਡਿਜ਼ਾਈਨ ਕੀਤਾ ਜਹਾਜ਼ ਜੋ ਕਰੇਗਾ ਸਮੁੰਦਰ ਦੀ ਸਫਾਈ
NEXT STORY