ਸ਼ਿਮਲਾ—ਕਾਲਕਾ-ਸ਼ਿਮਲਾ ਐੱਨ.ਐੱਚ 'ਤੇ ਕੁਮਾਰਹਾਟੀ-ਸੋਲਨ ਬਾਈਪਾਸ 'ਤੇ ਬਣ ਰਹੀ ਸੁਰੰਗ ਨੂੰ ਇਸ ਮਹੀਨੇ ਦੇ ਅੰਤ ਤੱਕ ਵਾਹਨਾਂ ਲਈ ਖੋਲ ਦਿੱਤਾ ਜਾਵੇਗਾ। ਰੋਹਤਾਂਗ ਸੁਰੰਗ ਤੋਂ ਬਾਅਦ ਇਹ ਸੁਰੰਗ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ। ਸੁਰੰਗ ਰਾਹੀਂ ਸ਼ਿਮਲਾ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਹੀ ਜਾ ਸਕਦੇ ਹਨ। ਹਿਮਾਚਲ ਪ੍ਰਦੇਸ਼ ਸਮੇਤ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਬਣਾਈ ਗਈ ਇਸ ਸੁਰੰਗ 'ਚ ਇਹ ਗੱਲ ਖਾਸ ਹੈ ਕਿ ਇਹ ਦਿਨ-ਰਾਤ ਐੱਲ.ਈ.ਡੀ ਲਾਈਟਾਂ ਨਾਲ ਜਗਮਗਾਏਗੀ।
ਸੁਰੰਗ 'ਚ ਪੈਦਲ ਚੱਲਣ ਵਾਲੇ ਲੋਕਾਂ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਇਸ 'ਚ ਦੋਵਾਂ ਪਾਸਿਓ ਪੈਸਟ੍ਰਲ ਪਾਥ ਬਣਾਇਆ ਗਿਆ ਹੈ। ਸੁਰੱਖਿਆ ਪੱਖੋ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਜਾ ਰਹੇ ਹਨ। ਇਸ ਸੁਰੰਗ ਰਾਹੀਂ ਲਗਭਗ 5.30 ਮੀਟਰ ਉੱਚੇ ਵਾਹਨ ਹੀ ਲੰਘ ਸਕਣਗੇ। ਸੁਰੰਗ ਦੀ ਉਚਾਈ ਲਗਭਗ 10 ਮੀਟਰ ਹੈ।
ਪਰਵਾਣੂ ਤੋਂ ਸੋਲਨ ਤੱਕ ਪਹਿਲੇ ਪੜਾਅ 'ਚ ਫੋਰਲੇਨ ਦਾ ਕੰਮ ਲਗਭਗ ਆਖਰੀ ਪੜਾਅ 'ਚ ਹੈ। ਸੋਲਨ-ਕੁਮਾਰਹਾਟੀ ਬਾਈਪਾਸ 'ਤੇ ਬਣ ਰਹੀ ਸੁਰੰਗ ਲਗਭਗ 924 ਮੀਟਰ ਲੰਬੀ ਹੈ। ਰੇਲ ਵਿਭਾਗ ਵੱਲੋਂ ਬਣਾਈ ਗਈ ਸੁਰੰਗ ਦੇ ਲਗਭਗ 117 ਸਾਲਾ ਬਾਅਦ ਕੁਮਾਰਹਾਟੀ-ਸੋਲਨ ਬਾਈਪਾਸ 'ਤੇ ਸੁਰੰਗ ਬਣਾਈ ਗਈ ਹੈ। ਇਸ ਤੋਂ ਲੋਕਾਂ ਨੂੰ ਸੋਲਨ ਤੋਂ ਕੁਮਾਰਹਾਟੀ ਪਹੁੰਚਣ 'ਚ ਘੱਟ ਸਮਾਂ ਲੱਗੇਗਾ। ਇਸ ਸੁਰੰਗ ਨੂੰ ਬਣਾਉਣ 'ਤੇ 90 ਤੋਂ 95 ਕਰੋੜ ਰੁਪਏ ਖਰਚ ਹੋਏ।
ਜ਼ਿਕਰਯੋਗ ਹੈ ਕਿ ਯੂਰਪ ਦੀ ਵਿਸ਼ੇਸ਼ ਤਰ੍ਹਾਂ ਦੀ ਤਕਨਾਲੋਜੀ ਰਾਹੀਂ ਇਹ ਸੁਰੰਗ ਬਣਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 13.04 ਡਾਇਮੀਟਰ ਘੋੜੇ ਦੀ ਨਾਲ ਵਰਗੀ ਲੰਬੀ ਬੜੋਗ ਬਾਈਪਾਸ ਦੀ ਸੁਰੰਗ ਦਾ ਕੰਮ ਅਕਤੂਬਰ 2019 'ਚ ਪੂਰਾ ਹੋ ਚੁੱਕਾ ਹੈ। ਸੁਰੰਗ ਸ਼ਿਮਲਾ ਵੱਲੋਂ ਆਉਣ ਵਾਲੇ ਵਾਹਨਾਂ ਲਈ ਟੂ-ਲੇਨ ਵਨ ਵੇਅ ਟ੍ਰੈਫਿਕ ਲਈ ਬਣਾਈ ਗਈ ਹੈ। ਇਸ ਨੂੰ ਦੋ ਪੋਰਟਲ 'ਚ ਵੰਡਿਆ ਗਿਆ ਹੈ। ਪਹਿਲੇ ਪੋਰਟਲ 'ਚ ਕੁਮਾਰਹਾਟੀ ਵੱਲੋਂ 625 ਮੀਟਰ ਅਤੇ ਪੋਰਟਲ ਦੂਜੇ 'ਚ ਸੋਲਨ ਵੱਲੋਂ 299 ਮੀਟਰ ਹੈ।
ਫੋਰਲੇਨ ਕੰਪਨੀ ਦੇ ਪ੍ਰੋਜੈਕਟ ਮੈਨਜਰ ਰਾਜੀਵ ਪਠਾਨੀਆਂ ਨੇ ਦੱਸਿਆ ਹੈ ਕਿ ਕੁਮਾਰਹਾਟੀ-ਸੋਲਨ ਬਾਈਪਾਸ 'ਤੇ ਸੁਰੰਗ 'ਚ ਕੰਮ ਪੂਰਾ ਹੋ ਚੁੱਕਾ ਹੈ। ਇਹ ਸੁਰੰਗ ਆਮ ਲੋਕਾਂ ਲਈ ਜਨਵਰੀ ਦੇ ਅੰਤ ਤੱਕ ਖੋਲੀ ਜਾਵੇਗੀ। ਇਸ ਨੂੰ ਆਧੁਨਿਕ ਰੂਪ ਦਿੱਤਾ ਗਿਆ ਹੈ।
ਪੀ.ਐੱਮ. ਮੋਦੀ ਨੇ ਜਾਰੀ ਕੀਤੀ ਕਿਸਾਨ ਸਨਮਾਨ ਯੋਜਨਾ ਦੀ ਤੀਜੀ ਕਿਸ਼ਤ
NEXT STORY