ਨਵੀਂ ਦਿੱਲੀ- ਲੱਦਾਖ ਦੀ ਭਾਸ਼ਾ, ਸੰਸਕ੍ਰਿਤੀ ਅਤੇ ਜ਼ਮੀਨ ਦੀ ਰੱਖਿਆ ਲਈ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਦੀ ਪ੍ਰਧਾਨਗੀ 'ਚ ਇਕ ਕਮੇਟੀ ਦਾ ਗਠਿਤ ਕਰਨ ਦਾ ਫੈਸਲਾ ਕੀਤਾ ਹੈ। ਲੱਦਾਖ ਦੇ ਇਕ 10 ਮੈਂਬਰੀ ਵਫ਼ਦ ਨੇ ਬੁੱਧਵਾਰ ਨੂੰ ਇੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਸ ਮੁੱਦੇ 'ਤੇ ਮੁਲਾਕਾਤ ਕੀਤੀ। ਸ਼ਾਹ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੋਦੀ ਸਰਕਾਰ ਲੱਦਾਖ ਦੇ ਮਾਮਲਿਆਂ ਨੂੰ ਲੈ ਕੇ ਕਾਫ਼ੀ ਗੰਭੀਰ ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਲੱਦਾਖ ਦੀ ਭਾਸ਼ਾ, ਸੰਸਕ੍ਰਿਤ ਅਤੇ ਉੱਥੇ ਦੀ ਜ਼ਮੀਨ ਦੀ ਰੱਖਿਆ ਲਈ ਸ਼੍ਰੀ ਰੈੱਡੀ ਦੀ ਪ੍ਰਧਾਨਗੀ 'ਚ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਕਮੇਟੀ ਦੀ ਜੋ ਵੀ ਰਾਏ ਹੋਵੇਗੀ, ਕੋਈ ਵੀ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾਂ ਸਰਕਾਰ ਉਸ 'ਤੇ ਗੰਭੀਰਤਾ ਨਾਲ ਵਿਚਾਰ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਵਫ਼ਦ 'ਚ ਸ਼ਾਮਲ ਮੈਂਬਰਾਂ ਨੂੰ ਵੀ ਉਸ ਕਮੇਟੀ 'ਚ ਜਗ੍ਹਾ ਦਿੱਤਾ ਜਾਵੇਗੀ। ਨਾਲ ਹੀ ਲੱਦਾਖ ਦੇ ਮੌਜੂਦਾ ਜਨਪ੍ਰਤੀਨਿਧੀਆਂ ਨੂੰ ਵੀ ਕਮੇਟੀ 'ਚ ਸ਼ਾਮਲ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
'ਪੰਜਾਬ ਯੂਥ ਫੋਰਸ' ਨੇ ਸਿੰਘੂ ਬਾਰਡਰ ’ਤੇ ਸੜਕਾਂ ਦੀ ਸਫ਼ਾਈ ਦੀ ਚਲਾਈ ਮੁਹਿੰਮ
NEXT STORY