ਨੈਸ਼ਨਲ ਡੈਸਕ- ਓਡੀਸ਼ਾ ਸੂਬੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਧਿਆਪਕਾ ਦੇ ਪੈਰ ਨਾ ਛੂਹਣ ਕਾਰਨ ਉਸ ਨੇ ਵਿਦਿਆਰਥੀਆਂ ਦਾ ਡੰਡੇ ਨਾਲ ਕੁਟਾਪਾ ਚਾੜ੍ਹ ਦਿੱਤਾ। ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਸਿੱਖਿਆ ਵਿਭਾਗ ਨੇ ਮਯੂਰਭੰਜ ਜ਼ਿਲ੍ਹੇ ਦੇ ਇੱਕ ਸਰਕਾਰੀ ਹਾਈ ਪ੍ਰਾਇਮਰੀ ਸਕੂਲ ਦੀ ਇੱਕ ਅਧਿਆਪਕਾ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਨੂੰ ਬੈਸਿੰਗਾ ਪੁਲਸ ਸਟੇਸ਼ਨ ਦੀ ਸੀਮਾ ਅਧੀਨ ਆਉਂਦੇ ਖੰਡਾਡੇਉਲਾ ਸਰਕਾਰੀ ਉੱਚ ਪ੍ਰਾਇਮਰੀ ਸਕੂਲ ਵਿੱਚ ਵਾਪਰੀ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸਹਾਇਕ ਅਧਿਆਪਕਾ ਸੁਕਾਂਤੀ ਕਰ ਨੇ ਕਥਿਤ ਤੌਰ 'ਤੇ 6ਵੀਂ, 7ਵੀਂ ਅਤੇ 8ਵੀਂ ਜਮਾਤ ਦੇ 31 ਵਿਦਿਆਰਥੀਆਂ ਨੂੰ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਪੈਰ ਨਾ ਛੂਹਣ 'ਤੇ ਬਾਂਸ ਦੇ ਡੰਡਿਆਂ ਨਾਲ ਕੁੱਟਿਆ।
ਇਹ ਵੀ ਪੜ੍ਹੋ- ''ਦੇਸ਼ 'ਚੋਂ ਬਾਹਰ ਕੱਢੋ ਪ੍ਰਵਾਸੀ !'' ਇੰਗਲੈਂਡ ਮਗਰੋਂ ਹੁਣ ਕੈਨੇਡਾ 'ਚ ਵੀ ਉੱਠੀ ਮੰਗ, ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ
ਅਧਿਕਾਰੀਆਂ ਦੇ ਅਨੁਸਾਰ ਵਿਦਿਆਰਥੀ ਆਮ ਤੌਰ 'ਤੇ ਪ੍ਰਾਰਥਨਾ ਤੋਂ ਤੁਰੰਤ ਬਾਅਦ ਪੈਰ ਛੂਹ ਕੇ ਅਧਿਆਪਕਾਂ ਦਾ ਸਤਿਕਾਰ ਕਰਦੇ ਹਨ, ਪਰ ਵੀਰਵਾਰ ਨੂੰ ਪ੍ਰਾਰਥਨਾ ਸੈਸ਼ਨ ਖਤਮ ਹੋਣ ਤੋਂ ਬਾਅਦ ਕਰ ਉੱਥੇ ਪਹੁੰਚੀ, ਇਸ ਲਈ ਵਿਦਿਆਰਥੀਆਂ ਨੇ ਉਸ ਦੇ ਪੈਰ ਨਹੀਂ ਛੂਹੇ। ਇਸ ਤੋਂ ਨਾਰਾਜ਼ ਹੋ ਕੇ ਉਸ ਨੇ ਵਿਦਿਆਰਥੀਆਂ ਨੂੰ ਕੁੱਟਿਆ, ਜਿਸ ਨਾਲ ਕਈ ਵਿਦਿਆਰਥੀਆਂ ਦੇ ਹੱਥਾਂ ਅਤੇ ਪਿੱਠ 'ਤੇ ਸੱਟਾਂ ਲੱਗੀਆਂ। ਜਾਂਚ ਤੋਂ ਬਾਅਦ ਸਕੂਲ ਪ੍ਰਬੰਧਨ ਕਮੇਟੀ ਨੇ ਕਿਹਾ ਕਿ ਇੱਕ ਲੜਕੇ ਦੇ ਹੱਥ ਵਿੱਚ ਫ੍ਰੈਕਚਰ ਹੋਇਆ ਹੈ, ਜਦੋਂ ਕਿ ਇੱਕ ਲੜਕੀ ਬੇਹੋਸ਼ ਹੋ ਗਈ ਹੈ ਅਤੇ ਉਸ ਨੂੰ ਹਸਪਤਾਲ ਲਿਜਾਣਾ ਪਿਆ ਹੈ।
ਇਸ ਘਟਨਾ ਤੋਂ ਬਾਅਦ ਸਕੂਲ ਹੈੱਡਮਾਸਟਰ ਪੂਰਣਚੰਦਰ ਓਝਾ, ਬਲਾਕ ਸਿੱਖਿਆ ਅਧਿਕਾਰੀ (ਬੀ.ਈ.ਓ.) ਬਿਪਲਬ ਕਰ, ਕਲੱਸਟਰ ਰਿਸੋਰਸ ਸੈਂਟਰ ਕੋਆਰਡੀਨੇਟਰ ਦੇਬਾਸ਼ੀਸ਼ ਸਾਹੂ ਅਤੇ ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਅਧਿਆਪਕ ਨੂੰ ਦੋਸ਼ੀ ਪਾਇਆ। ਬਿਪਲਬ ਕਰ ਨੇ ਕਿਹਾ, "ਮੁਲਜ਼ਮ ਅਧਿਆਪਕਾ ਨੂੰ ਸ਼ਨੀਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।" ਉਨ੍ਹਾਂ ਅੱਗੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਓਡੀਸ਼ਾ ਸਰਕਾਰ ਨੇ ਸਤੰਬਰ 2004 ਤੋਂ ਸਾਰੇ ਵਿਦਿਅਕ ਅਦਾਰਿਆਂ ਵਿੱਚ ਸਰੀਰਕ ਸਜ਼ਾ 'ਤੇ ਪਾਬੰਦੀ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ- ਜਹਾਜ਼ੋਂ ਉਤਰਿਆ ਬੰਦਾ ਥਾਈਲੈਂਡ ਤੋਂ ਲੈ ਆਇਆ ਅਜਿਹਾ 'ਸਾਮਾਨ', ਦੇਖ ਏਅਰਪੋਰਟ ਅਧਿਕਾਰੀਆਂ ਦੇ ਵੀ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਬਿਹਾਰ SIR' 'ਤੇ ਸਾਡਾ ਫੈਸਲਾ ਪੂਰੇ ਦੇਸ਼ 'ਤੇ ਹੋਵੇਗਾ ਲਾਗੂ', ਸੁਪਰੀਮ ਕੋਰਟ ਨੇ ਅੰਤਿਮ ਸੁਣਵਾਈ ਲਈ ਤਰੀਕ ਕੀਤੀ ਤੈਅ
NEXT STORY