ਪਟਨਾ— ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਬਹੁਚਰਚਿਤ ਅਰਬਾਂ ਰੁਪਏ ਦਾ ਚਾਰਾ ਘੁਟਾਲੇ ਦੇ ਨਿਯਮਿਤ ਮਾਮਲੇ 64ਏ/96 'ਚ ਰਾਂਚੀ ਦੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਦੀ ਵਿਸ਼ੇਸ਼ ਅਦਾਲਤ ਨੇ ਸਾਢੇ ਤਿੰਨ ਸਾਲ ਦੀ ਸਜ਼ਾ ਅਤੇ 5 ਲੱਖ ਦਾ ਜੁਰਮਾਨਾ ਸੁਣਾਇਆ ਗਿਆ ਹੈ। ਦੇਵਘਰ ਕੋਸ਼ਾਨਗਰ ਤੋਂ ਗੈਰ-ਤਰੀਕੇ ਨਾਲ 89 ਲੱਖ ਰੁਪਏ ਕਢਵਾਉਣ ਦੇ ਮਾਮਲੇ 'ਚ ਇਹ ਵੱਡਾ ਫੈਸਲਾ ਹੈ। ਫੈਸਲੇ 'ਚ ਪਹਿਲਾਂ ਸਾਰੇ ਦੋਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤੀ ਕਾਰਵਾਈ 'ਚ ਸ਼ਾਮਲ ਹੋਏ। ਲਾਲੂ ਰਾਂਚੀ ਦੀ ਬਿਰਸਾ ਮੁੰਡਾ ਜੇਲ 'ਚ ਬੰਦ ਹਨ। ਜੁਰਮਾਨਾ ਨਾ ਦੇਣ 'ਤੇ 6 ਮਹੀਨੇ ਦੀ ਵਾਧੂ ਸਜ਼ਾ ਕੱਟਣੀ ਪੈ ਸਕਦੀ ਹੈ।
ਇਹ ਹੈ ਪੂਰਾ ਮਾਮਲਾ
ਸਾਲ 1990 ਤੋਂ 1994 ਦੇ ਵਿਚਕਾਰ ਕੋਸ਼ਾਨਗਰ ਤੋਂ ਪਸ਼ੂ ਚਾਰੇ ਦੇ ਨਾਮ 'ਤੇ ਗੈਰ-ਤਰੀਕੇ ਨਾਲ 89 ਲੱਖ, 27 ਹਜ਼ਾਰ ਰੁਪਏ ਕਢਵਾਉਣ ਦਾ ਦੋਸ਼ ਹੈ। ਉਸ ਦੌਰਾਨ ਲਾਲੂ ਯਾਦਵ ਬਿਹਾਰ ਦੇ ਮੁੱਖ ਮੰਤਰੀ ਸਨ। ਹਾਲਾਂਕਿ ਇਹ ਪੂਰਾ ਚਾਰਾ ਘੁਟਾਲਾ 950 ਕਰੋੜ ਦਾ ਹੈ, ਜਿਸ 'ਚ ਇਕ ਦੇਵਘਰ ਕੋਸ਼ਾਨਗਰ ਨਾਲ ਜੁੜਿਆ ਕੇਸ ਹੈ। ਇਸ ਮਾਮਲੇ 'ਚ ਕੁੱਲ 38 ਲੋਕ ਦੋਸ਼ੀ ਹਨ, ਜਿਨ੍ਹਾਂ ਖਿਲਾਫ ਸੀ.ਬੀ.ਆਈ. ਨੇ 27 ਅਕਤੂਬਰ, 1997 ਨੂੰ ਮੁਕੱਦਮਾ ਦਰਜ ਕੀਤਾ ਸੀ। ਅੱਜ ਲੱਗਭਗ 20 ਸਾਲ ਬਾਅਦ ਇਸ ਮਾਮਲੇ 'ਚ ਫੈਸਲੇ ਦੀ ਘੜੀ ਆਈ ਹੈ। ਇਸ ਤੋਂ ਪਹਿਲਾਂ ਚਾਈਬਾਸਾ ਕੋਸ਼ਾਨਗਰ ਤੋਂ 37 ਕਰੋੜ, 70 ਲੱਖ ਰੁਪਏ ਗੈਰ-ਤਰੀਕੇ ਨਾਲ ਕਢਵਾਉਣ 'ਤੇ ਚਾਰਾ ਘੁਟਾਲਾ ਦੇ ਇਕ-ਦੂਜੇ ਕੇਸ 'ਚ ਸਾਰੇ ਦੋਸ਼ੀਆਂ ਨੂੰ ਸਜ਼ਾ ਹੋ ਚੁੱਕੀ ਹੈ।
ਤਿੰਨ ਤਲਾਕ: ਇਨਸਾਫ਼ ਲਈ ਸਹੁਰੇ ਘਰ ਦੇ ਬਾਹਰ ਬੈਠੀ ਔਰਤ
NEXT STORY