ਨਵੀਂ ਦਿੱਲੀ,(ਭਾਸ਼ਾ)—ਸ਼ਹਿਰ ਦੀ ਇਕ ਵਿਸ਼ੇਸ਼ ਅਦਾਲਤ ਨੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਇਕ ਮਾਮਲੇ 'ਚ ਵੀਰਵਾਰ ਨੂੰ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਧੀ ਮੀਸਾ ਭਾਰਤੀ ਅਤੇ ਉਸ ਦੇ ਪਤੀ ਨੂੰ ਤਲਬ ਕੀਤਾ। ਅਦਾਲਤ ਨੇ ਮਾਮਲੇ 'ਚ ਮੀਸਾ ਦੀ ਕੰਪਨੀ ਮਿਸ਼ਾਈਲ ਪੈਕਰਜ਼ ਐਂਡ ਪ੍ਰਿੰਟਰਜ਼ ਨੂੰ ਵੀ ਮੁਲਜ਼ਮ ਵਜੋਂ ਤਲਬ ਕੀਤਾ ਅਤੇ ਸਾਰੇ ਮੁਲਜ਼ਮਾਂ ਨੂੰ 5 ਮਾਰਚ ਨੂੰ ਉਸ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ। ਵਿਸ਼ੇਸ਼ ਜੱਜ ਐੱਨ. ਕੇ. ਮਲਹੋਤਰਾ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਦਾਇਰ ਦੋਸ਼ ਪੱਤਰ ਦਾ ਨੋਟਿਸ ਲੈਣ ਮਗਰੋਂ ਹੁਕਮ ਜਾਰੀ ਕੀਤਾ। ਈ. ਡੀ. ਨੇ ਆਪਣੇ ਵਕੀਲ ਰਾਹੀਂ ਪਿਛਲੇ ਸਾਲ 23 ਦਸੰਬਰ ਨੂੰ ਭਾਰਤੀ ਅਤੇ ਉਸ ਦੇ ਪਤੀ ਸੈਲੇਸ਼ ਕੁਮਾਰ ਵਿਰੁੱਧ ਆਪਣੀ ਅੰਤਿਮ ਰਿਪੋਰਟ ਦਾਇਰ ਕੀਤੀ ਸੀ।
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਖਾਲਿਦਾ ਜ਼ਿਆ ਨੂੰ 5 ਸਾਲ ਦੀ ਕੈਦ
NEXT STORY