ਰਾਂਚੀ— ਚਾਰਾ ਘੱਪਲੇ 'ਚ ਸਜ਼ਾ ਕੱਟ ਰਹੇ ਬਿਹਾਰ ਦੇ ਸਾਬਕਾ ਮੁੱਖਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਬੇਟੇ ਤੇਜ ਪ੍ਰਤਾਪ ਦੇ ਵਿਆਹ 'ਚ ਸ਼ਾਮਲ ਹੋਣ ਲਈ 3 ਦਿਨ ਦੀ ਪੈਰੋਲ ਮਿਲ ਗਈ ਹੈ। ਇਸ ਤੋਂ ਪਹਿਲੇ ਬੁੱਧਵਾਰ ਨੂੰ ਖਬਰ ਆਈ ਸੀ ਕਿ ਲਾਲੂ ਨੂੰ ਪੰਜ ਦਿਨ ਦੀ ਪੈਰੋਲ ਮਿਲੀ ਹੈ ਪਰ ਝਾਰਖੰਡ ਦੇ ਕਾਰਾ ਇੰਸਪੈਕਟਰ ਜਨਰਲ ਹਰਸ਼ ਮੰਗਲਾ ਨੇ ਇਸ 'ਤੇ ਕਿਹਾ ਕਿ ਲਾਲੂ ਨੂੰ ਹੁਣ ਪੈਰੋਲ ਨਹੀਂ ਮਿਲੀ ਹੈ, ਇਸ 'ਤੇ ਅਜੇ ਵਿਚਾਰ ਕਰਨਾ ਬਾਕੀ ਹੈ।
ਉਨ੍ਹਾਂ ਨੇ ਕਿਹਾ ਕਿ ਲਾਲੂ ਦੇ ਪੈਰੋਲ 'ਤੇ ਵਿਚਾਰ ਲਈ ਰਾਜੇਂਦਰ ਮੈਡੀਕਲ ਇੰਸਟੀਚਿਊਟ ਵੱਲੋਂ ਉਨ੍ਹਾਂ ਦੀ ਸਿਹਤ ਰਿਪੋਰਟ, ਜੇਲ ਰਿਪੋਰਟ ਅਤੇ ਕਈ ਹੋਰ ਦੂਜੀਆਂ ਰਿਪੋਰਟਾਂ ਨਹੀਂ ਆਈਆਂ ਹਨ, ਜਿਨ੍ਹਾਂ 'ਤੇ ਪੈਰੋਲ ਤੋਂ ਪਹਿਲੇ ਵਿਚਾਰ ਕੀਤਾ ਜਾਂਦਾ ਹੈ। ਲਾਲੂ ਦੇ ਵੱਡੇ ਬੇਟੇ ਤੇਜ ਪ੍ਰਤਾਪ ਦਾ ਵਿਆਹ 12 ਮਈ ਨੂੰ ਹੈ ਅਤੇ ਅੱਜ ਤੋਂ ਇਸ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਲਾਲੂ ਚਾਰਾ ਘੱਪਲੇ ਦੇ 6 ਮਾਮਲਿਆਂ 'ਚ ਦੋਸ਼ੀ ਸਨ, ਜਿਨ੍ਹਾਂ 'ਚ ਸੀ.ਬੀ.ਆਈ ਦੀਆਂ ਵੱਖ-ਵੱਖ ਅਦਾਲਤਾਂ ਨੇ ਉਨ੍ਹਾਂ ਨੂੰ ਚਾਰ ਮਾਮਲਿਆਂ 'ਚ ਹੁਣ ਤੱਕ ਦੋਸ਼ੀ ਪਾਏ 'ਤੇ ਸਜ਼ਾ ਸੁਣਾਈ ਹੈ। ਇਨ੍ਹਾਂ 'ਚੋਂ ਇਕ ਮਾਮਲੇ 'ਚ ਉਨ੍ਹਾਂ ਨੂੰ 14 ਸਾਲ ਦੀ ਸਜ਼ਾ ਹੋਈ ਹੈ।
ਲੜਕੀ ਨੇ ਬਿਜ਼ਨੈੱਸਮੈਨ ਨੂੰ ਉਤਾਰਿਆ ਮੌਤ ਦੇ ਘਾਟ, ਸੂਟਕੇਸ 'ਚ ਬੰਦ ਕਰ ਕੇ ਸੁੱਟੀ ਲਾਸ਼
NEXT STORY