ਪਟਨਾ : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਵਿਗੜ ਗਈ ਹੈ। ਸਿਹਤ ਖ਼ਰਾਬ ਹੋਣ ਦੀ ਵਜ੍ਹਾ ਨਾਲ ਪਟਨਾ ਆਏ ਆਰ.ਜੇ.ਡੀ. ਸੁਪਰੀਮੋ ਬੁੱਧਵਾਰ ਦੀ ਸ਼ਾਮ ਪਟਨਾ ਤੋਂ ਦਿੱਲੀ ਲਈ ਰਵਾਨਾ ਹੋਏ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਵੱਡੀ ਧੀ ਮੀਸਾ ਭਾਰਤੀ ਅਤੇ ਛੋਟੇ ਬੇਟੇ ਤੇਜਸਵੀ ਯਾਦਵ ਵੀ ਮੌਜੂਦ ਸਨ। ਉਹ ਤਿੰਨਾਂ ਵੀ ਲਾਲੂ ਯਾਦਵ ਨਾਲ ਦਿੱਲੀ ਲਈ ਰਵਾਨਾ ਹੋਏ ਹਨ। ਹਾਲਾਂਕਿ, ਚੋਣ ਨਤੀਜੇ ਸਾਹਮਣੇ ਆਉਣ ਤੋਂ ਠੀਕ ਅਗਲੇ ਦਿਨ ਤਿੰਨਾਂ ਦੇ ਦਿੱਲੀ ਰਵਾਨਾ ਹੋਣ 'ਤੇ ਸੱਤਾ ਧਿਰ ਦੇ ਨੇਤਾਵਾਂ ਨੇ ਉਨ੍ਹਾਂ 'ਤੇ ਤੰਜ ਕੱਸਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ - ਦੀਵਾਲੀ ਦਾ ਤੋਹਫਾ: ਸਰਕਾਰ ਨੇ ਪੈਟਰੋਲ 'ਤੇ 5 ਅਤੇ ਡੀਜ਼ਲ 'ਤੇ 10 ਰੁਪਏ ਐਕਸਾਈਜ਼ ਡਿਊਟੀ ਘਟਾਇਆ
ਜੇ.ਡੀ.ਊ. ਬੁਲਾਰਾ ਨੇ ਕਹੀ ਇਹ ਗੱਲ
ਜੇ.ਡੀ.ਊ. ਬੁਲਾਰਾ ਅਤੇ ਸਾਬਕਾ ਮੰਤਰੀ ਨੀਰਜ ਕੁਮਾਰ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰ ਲਾਲੂ ਪਰਿਵਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ, ਰਾਜਨੀਤਕ ਸ਼ਹਿਜਾਦੇ ਨੂੰ ਬਿਹਾਰੀਆਂ ਦਾ ਖਿਆਲ ਕਿੱਥੇ ਆਉਂਦਾ, ਚੋਣਾਂ ਆਉਂਦੇ ਹੀ ਪਰਿਵਾਰ ਸਮੇਤ ਬਿਹਾਰ ਆਉਂਦਾ, ਚੋਣਾਂ ਵਿੱਚ ਚਾਲਬਾਜ਼ ਮੁੱਦੇ ਉਛਾਲ ਜਾਂਦਾ, ਚੋਣ ਨਤੀਜੇ ਖ਼ਿਲਾਫ਼ ਵਿੱਚ ਆਏ ਤਾਂ ਫ਼ਰਾਰ ਹੋ ਜਾਂਦਾ। ਆਰਥਿਕ ਮੁਲਜ਼ਮਾਂ ਦੀ ਦੀਵਾਲੀ ਦਿੱਲੀ ਅਤੇ ਪਟਿਆਲਾ ਕੋਰਟ ਵਿੱਚ ਮਨਾਇਆ ਜਾਂਦਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਨੂੰ ਮਿਲਿਆ ਦੀਵਾਲੀ ਦਾ ਤੋਹਫਾ, ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ WHO ਨੇ ਦਿੱਤੀ ਮਨਜ਼ੂਰੀ
NEXT STORY