ਸ਼ਿਮਲਾ (ਰਾਜੇਸ਼)– ਹਿਮਾਚਲ ’ਚ ਭਾਰੀ ਬਾਰਿਸ਼ ਕਾਰਨ ਕਈ ਥਾਵਾਂ ’ਤੇ ਜ਼ਮੀਨ ਖਿਸਕ ਗਈ, ਜਿਸ ਨਾਲ ਕਈ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮੁਤਾਬਕ ਐਤਵਾਰ ਸ਼ਾਮ ਤੱਕ ਜ਼ਮੀਨ ਖਿਸਕਣ ਕਾਰਨ ਸੂਬੇ ਭਰ ਵਿਚ 41 ਸੜਕਾਂ, 5 ਪਾਵਰ ਟਰਾਂਸਫਾਰਮਰ ਅਤੇ 9 ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਠੱਪ ਪਏ ਸਨ।
ਕੁੱਲੂ ਜ਼ਿਲੇ ਵਿਚ 20, ਮੰਡੀ ਵਿਚ 16, ਸੋਲਨ ਵਿਚ 3 ਅਤੇ ਕਾਂਗੜਾ ਤੇ ਚੰਬਾ ਜ਼ਿਲੇ ਵਿਚ ਇਕ-ਇਕ ਸੜਕ ਬੰਦ ਹੈ। ਇਸ ਤੋਂ ਇਲਾਵਾ ਮੰਡੀ ਵਿਚ 5 ਟਰਾਂਸਫਾਰਮਰ ਠੱਪ ਪਏ ਹਨ। ਚੰਬਾ ਵਿਚ 8 ਅਤੇ ਲਾਹੌਲ-ਸਪੀਤੀ ਵਿਚ ਇਕ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਵਿਚ ਵੀ ਵਿਘਨ ਪਿਆ ਹੈ। ਮੌਸਮ ਵਿਭਾਗ ਨੇ 9 ਅਤੇ 10 ਅਗਸਤ ਨੂੰ ਸੂਬੇ ਦੇ ਮੈਦਾਨੀ ਅਤੇ ਮੱਧ ਪਹਾੜੀ ਖੇਤਰਾਂ ਵਿਚ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਸੰਸਦ ’ਚ ਅੱਜ ਪੇਸ਼ ਹੋਵੇਗਾ ਬਿਜਲੀ ਸੋਧ ਬਿੱਲ, ਕਿਸਾਨ ਅੰਦੋਲਨ ਸਮੇਂ ਹੋਇਆ ਸੀ ਤਿੱਖਾ ਵਿਰੋਧ
NEXT STORY