ਲਖਨਊ- ਸੋਮਵਾਰ ਯਾਨੀ ਕਿ ਅੱਜ ਸਾਵਣ ਖ਼ਤਮ ਹੋ ਰਿਹਾ ਹੈ। ਸਾਵਣ ਦੇ ਆਖ਼ਰੀ ਸੋਮਵਾਰ ਨੂੰ ਸ਼ਿਵ ਮੰਦਰਾਂ ਵਿਚ ਭਗਤਾਂ ਦੀ ਭੀੜ ਉਮੜੀ। ਇਸ ਵਾਰ ਇਹ ਸੁਖਦ ਸੰਜੋਗ ਇਹ ਰਿਹਾ ਕਿ ਸਾਵਣ ਦੀ ਸ਼ੁਰੂਆਤ ਵੀ ਸੋਮਵਾਰ ਤੋਂ ਹੋਈ ਸੀ ਅਤੇ ਸਮਾਪਤੀ ਵੀ ਸੋਮਵਾਰ ਨੂੰ ਹੋਈ। ਰੱਖੜੀ ਅਤੇ ਸਾਵਣ ਸੋਮਵਾਰ ਨੂੰ ਇਕੋ ਦਿਨ ਆਉਣ ਨਾਲ ਇਹ ਸੁਖਦ ਸੰਜੋਗ ਨੂੰ ਸ਼ਰਧਾਲੂਆਂ ਨੇ ਬਹੁਤ ਪਸੰਦ ਕੀਤਾ। ਲਖਨਊ ਦੇ ਮਨਕਾਮਨੇਸ਼ਵਰ ਮੰਦਰ 'ਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭੀੜ ਇਕੱਠੀ ਹੋ ਗਈ। ਇਹ ਕਤਾਰਾਂ ਕਾਫ਼ੀ ਦੇਰ ਤੱਕ ਮੰਦਰਾਂ ਵਿਚ ਵੇਖਣ ਨੂੰ ਮਿਲੀਆਂ। ਮਨਕਾਮਨੇਸ਼ਵਰ ਮੰਦਰ ਤੋਂ ਇਲਾਵਾ ਹੋਰ ਮੰਦਰਾਂ 'ਚ ਵੀ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
'ਰਕਸ਼ਾ ਸੂਤਰ' ਨਾਲ ਕੀਤਾ ਜਾਵੇਗਾ ਭੋਲੇਨਾਥ ਦਾ ਸ਼ਿੰਗਾਰ
ਇਸ ਸਾਲ ਸਾਵਣ ਦੀ ਪੂਰਨਮਾਸ਼ੀ ਵੀ ਸੋਮਵਾਰ ਨੂੰ ਹੀ ਪੈ ਰਹੀ ਹੈ। ਇਹ ਦਿਨ ਸਾਵਣ ਦਾ ਆਖਰੀ ਸੋਮਵਾਰ ਵੀ ਹੈ। ਇਸ ਵਿਸ਼ੇਸ਼ ਸੰਜੋਗ ਤੋਂ ਇਲਾਵਾ ਇਸ ਦਿਨ ਰੱਖੜੀ ਵੀ ਹੈ। ਸ਼ਿਵ ਮੰਦਰਾਂ ਵਿਚ ਇਹ ਦਿਨ ਵਿਸ਼ੇਸ਼ ਤੌਰ 'ਤੇ ਮਨਾਇਆ ਜਾ ਰਿਹਾ ਹੈ। ਮਨਕਾਮੇਸ਼ਵਰ ਮਹੰਤ ਦੇਵੀਆਗਿਰੀ ਨੇ ਦੱਸਿਆ ਕਿ ਭੋਲੇਨਾਥ ਨੂੰ ਰਕਸ਼ਾ ਸੂਤਰ ਬੰਨ੍ਹਿਆ ਜਾਵੇਗਾ। ਇਸ ਤੋਂ ਇਲਾਵਾ ਸ਼ਾਮ ਨੂੰ ਮਹਾ ਆਰਤੀ ਤੋਂ ਪਹਿਲਾਂ ਭਗਵਾਨ ਭੋਲੇਨਾਥ ਨੂੰ ਰੱਖੜੀਆਂ ਸਜਾਈਆਂ ਜਾਣਗੀਆਂ। ਮਹਾਕਾਲ ਨੂੰ ਇਸ ਖਾਸ ਦਿਨ ਲਈ ਚਾਂਦੀ ਦੀ ਛੱਤਰੀ ਅਤੇ ਚਾਂਦੀ ਦੇ ਤਾਜ ਨਾਲ ਸਜਾਇਆ ਜਾਵੇਗਾ। ਠਾਕੁਰਗੰਜ ਸਥਿਤ ਕਲਿਆਣਗਿਰੀ ਮੰਦਰ, ਸਦਰ, ਛੋਟਾ ਅਤੇ ਵੱਡਾ ਸ਼ਿਵਾਲਾ ਸਥਿਤ ਜਯੋਤੀਰਲਿੰਗ ਮੰਦਰ 'ਚ ਸਾਵਣ ਦੇ ਆਖਰੀ ਸੋਮਵਾਰ ਨੂੰ ਵਿਸ਼ੇਸ਼ ਸਮਾਗਮ ਵੀ ਕਰਵਾਏ ਜਾਣਗੇ।
ਭਾਦਰਾ ਦੁਪਹਿਰ 1:30 ਵਜੇ ਤੱਕ, ਇਸ ਤੋਂ ਬਾਅਦ ਹੀ ਬੰਨ੍ਹਵਾਓ ਰੱਖੜੀ
ਜੋਤਸ਼ੀ ਐਸ.ਐਸ. ਨਾਗਪਾਲ ਅਤੇ ਪੰਡਿਤ ਧੀਰੇਂਦਰ ਪਾਂਡੇ ਮੁਤਾਬਕ ਸਾਵਣ ਦੀ ਪੂਰਨਮਾਸ਼ੀ 'ਤੇ ਭਾਦਰਾ ਮੁਕਤ ਸਮੇਂ ਦੌਰਾਨ ਰੱਖੜੀ ਬੰਨ੍ਹਣੀ ਚਾਹੀਦੀ ਹੈ। ਇਸ ਸਾਲ ਦਾ ਸੰਜੋਗ ਵੀ ਹੈਰਾਨੀਜਨਕ ਹੈ। ਸੋਮਵਾਰ ਨੂੰ ਸਾਵਣ ਮਹੀਨਾ ਸਮਾਪਤ ਹੋ ਰਿਹਾ ਹੈ। ਇਹ ਦਿਨ ਸਾਵਣ ਦਾ ਆਖਰੀ ਸੋਮਵਾਰ ਹੈ। ਜੋਤਸ਼ੀਆਂ ਅਨੁਸਾਰ ਸੋਮਵਾਰ ਨੂੰ 3:04 ਵਜੇ ਪੂਰਨਮਾਸ਼ੀ ਸ਼ੁਰੂ ਹੋਵੇਗੀ, ਜੋ ਰਾਤ 11:55 'ਤੇ ਸਮਾਪਤ ਹੋਵੇਗੀ। ਜਦੋਂਕਿ ਭੱਦਰਕਾਲ ਸਵੇਰੇ 5:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ। ਇਸ ਤੋਂ ਬਾਅਦ ਹੀ ਰੱਖੜੀ ਬੰਨ੍ਹਣਾ ਸ਼ਾਸਤਰਾਂ ਅਨੁਸਾਰ ਹੈ। ਭਾਦਰ ਕਾਲ ਦੀ ਸਮਾਪਤੀ ਤੋਂ ਬਾਅਦ ਰਾਤ 8:52 ਵਜੇ ਤੱਕ ਰੱਖੜੀ ਬੰਨ੍ਹੀ ਜਾ ਸਕਦੀ ਹੈ।
LoC 'ਤੇ ਤਾਇਨਾਤ ਫੌਜੀ ਜਵਾਨਾਂ ਨੂੰ ਭੈਣਾਂ ਨੇ ਬੰਨ੍ਹੀ ਰੱਖੜੀ, ਫ਼ੌਜੀਆਂ ਦਾ ਕੀਤਾ ਧੰਨਵਾਦ
NEXT STORY